ਕੈਨੇਡਾ ਪੁਲੀਸ ਵੱਲੋਂ ਜਾਰੀ 11 ਖ਼ਤਰਨਾਕ ਗੈਂਗਸਟਰਾਂ ਸੂਚੀ ’ਚ 9 ਪੰਜਾਬੀ

ਕੈਨੇਡਾ ਪੁਲੀਸ ਵੱਲੋਂ ਜਾਰੀ 11 ਖ਼ਤਰਨਾਕ ਗੈਂਗਸਟਰਾਂ ਸੂਚੀ ’ਚ 9 ਪੰਜਾਬੀ

ਚੰਡੀਗੜ੍ਹ, 4 ਅਗਸਤ- ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਪੁਲੀਸ ਨੇ ਗੈਂਗਵਾਰ ਨਾਲ ਸਬੰਧ 11 ਖਤਰਨਾਕ ਗੈਂਗਸਟਰਾਂ ਦੀ ਸੂਚੀ ਜਾਰੀ ਕੀਤੀ ਤੇ ਲੋਕਾਂ ਨੂੰ ਇਨ੍ਹਾਂ ਤੋਂ ਦੂਰ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਹੈ। ਇਨ੍ਹਾਂ 11 ਵਿੱਚੋਂ 9 ਪੰਜਾਬ ਮੂਲ ਦੇ ਹਨ। ਬ੍ਰਿਟਿਸ਼ ਕੋਲੰਬੀਆ ਪੁਲੀਸ ਨੇ ਕਿਹਾ ਕਿ ਉਹ ਸੂਬੇ ਵਿੱਚ ਹੱਤਿਆਵਾਂ ਅਤੇ ਗੋਲੀਬਾਰੀ ਦੇ ਮਾਮਲਿਆਂ ਨਾਲ ਸਬੰਧਤ ਹਨ ਤੇ ਲੋਕ ਉਨ੍ਹਾਂ ਦੇ ਨੇੜੇ ਜਾਣ ਤੋਂ ਬਚਣ। ਪੁਲੀਸ ਤੇ ਸੁਰੱਖਿਆ ਏਜੰਸੀਆਂ ਨੇ ਕਿਹਾ ਹੈ ਕਿ ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਕੋਈ ਵਿਰੋਧੀ ਗੈਂਗਸਟਰ ਉਨ੍ਹਾਂ ਨੂੰ ਨਿਸ਼ਾਨਾ ਬਣਾਵੇਗਾ ਤੇ ਜੇ ਕੋਈ ਉਸ ਸਮੇਂ ਆਮ ਅਣਭੋਲ ਇਨ੍ਹਾਂ ਦੇ ਨੇੜੇ ਹੋਇਆ ਤਾਂ ਉਸ ਦਾ ਨੁਕਸਾਨ ਹੋ ਸਕਦਾ ਹੈ। ਪੁਲੀਸ ਅਧਿਕਾਰੀ ਮੈਨੀ ਮਾਨ ਨੇ ਕਿਹਾ ਕਿ ਸੂਚੀਬੱਧ ਗੈਂਗਸਟਰਾਂ ਤੋਂ ਉਨ੍ਹਾਂ ਦੇ ਦੋਸਤਾਂ ਅਤੇ ਪਰਿਵਾਰਾਂ ਨੂੰ ਵੀ ਖ਼ਤਰਾ ਹੈ। ਗੈਂਗਟਰਾਂ ਵਿੱਚ ਸ਼ਕੀਲ ਬਸਰਾ (28), ਅਮਰਪ੍ਰੀਤ ਸਮਰਾ (28), ਜਗਦੀਪ ਚੀਮਾ (30), ਰਵਿੰਦਰ ਸਰਮਾ (35), ਬਰਿੰਦਰ ਧਾਲੀਵਾਲ (39), ਐਂਡੀ ਸੇਂਟ. (40), ਗੁਰਪ੍ਰੀਤ ਧਾਲੀਵਾਲ (35) ਰਿਚਰਡ ਜੋਸੇਫ ਵਿਟਲੌਕ (40), ਸਮਰੂਪ ਗਿੱਲ (29), ਸੁਮਦੀਸ਼ ਗਿੱਲ (28) ਤੇ ਸੁਖਦੀਪ ਪੰਸਲ ਸ਼ਾਮਲ ਹਨ।

You must be logged in to post a comment Login