ਕੈਨੇਡਾ: ਬਰਤਾਨਵੀ ਸਮਰਾਟ ਵੱਲੋਂ ਕੈਨੇਡਾ ਦੀ 45ਵੀਂ ਪਾਰਲੀਮੈਂਟ ਦਾ ਉਦਘਾਟਨ

ਕੈਨੇਡਾ: ਬਰਤਾਨਵੀ ਸਮਰਾਟ ਵੱਲੋਂ ਕੈਨੇਡਾ ਦੀ 45ਵੀਂ ਪਾਰਲੀਮੈਂਟ ਦਾ ਉਦਘਾਟਨ

ਵਿਨੀਪੈਗ, 28 ਮਈ : ਬਰਤਾਨਵੀ ਸਮਰਾਟ ਚਾਰਲਸ ਤੀਜੇ ਨੇ ਓਟਵਾ ਵਿਚ ਕੈਨੇਡਾ ਦੀ ਪਾਰਲੀਮੈਂਟ ਦਾ ਉਦਘਾਟਨ ਕਰਦਿਆਂ ਕੈਨੇਡਾ ਦੀ ਵਿਲੱਖਣ ਪਛਾਣ ਅਤੇ ਆਰਥਿਕ ਖੇਤਰ ਵਿਚ ਨਵੀਂ ਤਬਦੀਲੀ ਦੀ ਸਮਰੱਥਾ ਦੇ ਮੌਕਿਆਂ ਅਤੇ ਕੈਨੇਡਾ ਦੀ ਕੌਮਾਂਤਰੀ ਮੰਚ ਉੱਤੇ ਸ਼ਾਨਦਾਰ ਭੂਮਿਕਾ ਨੂੰ ਦ੍ਰਿੜ੍ਹਾਇਆ। ਉਨ੍ਹਾਂ ਕੈਨੇਡਾ ਦੀ 45ਵੀਂ ਸੰਸਦ ਦਾ ਉਦਘਾਟਨ ਕਰਦਿਆਂ ਫੈਡਰਲ ਸਰਕਾਰ ਦੀ ਥਰੋਨ ਸਪੀਚ ਵਿਚ ਕੈਨੇਡਾ ਦੀ ਪ੍ਰਭੂਸੱਤਾ ਦੀ ਪੁਸ਼ਟੀ ਕਰਦਿਆਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕੈਨੇਡੀਅਨ ਅਰਥਚਾਰੇ ਵਿੱਚ ਸਭ ਤੋਂ ਵੱਡੀ ਤਬਦੀਲੀ ਦੇ ਵਾਅਦੇ ਨੂੰ ਦੁਹਰਾਇਆ। ਇਹ ਤੀਜੀ ਵਾਰ ਹੈ ਜਦੋਂ ਕਿਸੇ ਬਰਤਾਨਵੀ ਸਮਰਾਟ ਨੇ ਥ੍ਰੋਨ ਸਪੀਚ ਦਿੱਤੀ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀਆਂ ਧਮਕੀਆਂ ਉਪਰੰਤ ਬਰਤਾਨਵੀ ਸਮਰਾਟ ਨੂੰ ਪਾਰਲੀਮੈਂਟ ਦੇ ਸੈਸ਼ਨ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ’ਤੇ ਬੁਲਾਇਆ ਸੀ ਤਾਂ ਕਿ ਅਮਰੀਕਾ ਨੂੰ ਕੈਨੇਡਾ ਦੀ ਪ੍ਰਭੂਸੱਤਾ ਦਾ ਸਪਸ਼ਟ ਸੰਦੇਸ਼ ਦਿੱਤਾ ਜਾ ਸਕੇ।

You must be logged in to post a comment Login