ਕੈਨੇਡਾ ਵਿੱਚ ਸਿੱਖ ਨੌਜਵਾਨ ਦੀ ਹੱਤਿਆ

ਕੈਨੇਡਾ ਵਿੱਚ ਸਿੱਖ ਨੌਜਵਾਨ ਦੀ ਹੱਤਿਆ

ਟਰਾਂਟੋ, 12 ਦਸੰਬਰ- ਕੈਨੇਡਾ ਵਿੱਚ ਗੋਲੀਆਂ ਮਾਰ ਕੇ ਸਿੱਖ ਨੌਜਵਾਨ ਦੀ ਹੱਤਿਆ ਦਾ ਕੇਸ ਸਾਹਮਣਾ ਆਇਆ ਹੈ। ਇਹ ਘਟਨਾ ਐਲਬਰਟਾ ਪ੍ਰਾਂਤ ਵਿੱਚ ਵਾਪਰੀ ਹੈ। ਪੁਲੀਸ ਅਨੁਸਾਰ ਐਲਬਰਟਾ ਦੀ ਰਾਜਧਾਨੀ ਐਡਮੋਨਟਨ ਦੀ 51 ਸਟਰੀਟ ਵਿੱਚ 3 ਦਸੰਬਰ ਨੂੰ ਰਾਤ 8.40 ਵਜੇ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਸੀ। ਪੁਲੀਸ ਜਦੋਂ ਘਟਨਾ ਵਾਲੀ ਥਾਂ ’ਤੇ ਪਹੁੰਚੀ ਤਾਂ ਦੇਖਿਆ ਕਿ ਇਕ ਨੌਜਵਾਨ ਕਾਰ ਵਿੱਚ ਜ਼ਖ਼ਮੀ ਹਾਲਤ ਵਿੱਚ ਪਿਆ ਸੀ। ਪੁਲੀਸ ਨੇ ਉਸ ਨੂੰ ਮਸਨੂਈ ਢੰਗ ਨਾਲ ਸਾਹ ਦਿਵਾਉਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਡਾਕਟਰਾਂ ਦੀ ਟੀਮ ਮੋਕੇ ’ਤੇ ਪਹੁੰਚੀ ਤਾਂ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਐਡਮੋਨਟਨ ਦੇ ਮੈਡੀਕਲ ਐਗਜ਼ਾਮੀਨਰ ਨੇ 7 ਦਸੰਬਰ ਨੂੰ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਕੀਤੀ ਤੇ ਮ੍ਰਿਤਕ ਦੀ ਪਛਾਣ ਸਨਰਾਜ ਸਿੰਘ (24) ਵਜੋਂ ਕੀਤੀ ਗਈ ਹੈ। ਪੁਲੀਸ ਅਨੁਸਾਰ ਨੌਜਵਾਨ ਦੀ ਮੋਤ ਗੋਲੀਆਂ ਲੱਗਣ ਕਾਰਨ ਹੋਈ ਹੈ।

You must be logged in to post a comment Login