ਕੈਨੇਡਾ ਸਰਕਾਰ ਵੱਲੋਂ 20 ਦੇਸ਼ਾਂ ਵਿੱਚ ਸਫ਼ਰ ਨਾ ਕਰਨ ਦੀ ਸਲਾਹ

ਕੈਨੇਡਾ ਸਰਕਾਰ ਵੱਲੋਂ 20 ਦੇਸ਼ਾਂ ਵਿੱਚ ਸਫ਼ਰ ਨਾ ਕਰਨ ਦੀ ਸਲਾਹ

ਵਿਨੀਪੈੱਗ,  16 ਜਨਵਰੀ : ਕੈਨੇਡਾ ਨੇ ਆਪਣੀ ਅੰਤਰਰਾਸ਼ਟਰੀ ਯਾਤਰਾ ਐਡਵਾਈਜ਼ਰੀ ਨੂੰ ਅੱਪਡੇਟ ਕੀਤਾ ਹੈ, ਜਿਸ ਵਿੱਚ ਕੁਝ ਦੇਸ਼ਾਂ ਨੂੰ ਬਹੁਤ ਖ਼ਤਰਨਾਕ ਦੱਸਿਆ ਗਿਆ ਹੈ ਅਤੇ ਕੈਨੇਡੀਅਨ ਨਾਗਰਿਕਾਂ ਨੂੰ ਉਨ੍ਹਾਂ ਦੀ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਨਵੀਂ ਐਡਵਾਈਜ਼ਰੀ ਵਿੱਚ ਕੈਨੇਡੀਅਨ ਨਾਗਰਿਕਾਂ ਨੂੰ ਇਰਾਨ ਅਤੇ ਵੈਨੇਜ਼ੁਏਲਾ ਸਮੇਤ ਕਈ ਦੇਸ਼ਾਂ ਦੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।ਇਸ ਸੂਚੀ ਵਿੱਚ ਇਰਾਨ ਵੈਨੇਜ਼ੁਏਲਾ ਰੂਸ ਉੱਤਰੀ ਕੋਰੀਆ ਇਰਾਕ ਲਿਬੀਆ ਅਫ਼ਗ਼ਾਨਿਸਤਾਨ ਬੇਲਾ ਰੂਸ ਬੁਰਕੀਨਾ ਫਾਸੋ ਮੱਧ ਅਫ਼ਰੀਕੀ ਗਣਰਾਜ ਹੈਤੀ ਮਾਲੀ ਦੱਖਣੀ ਸੁਡਾਨ ਮਿਆਂਮਾਰ ਨਾਈਜਰ ਸੋਮਾਲੀਆ ਸੁਡਾਨ ਸੀਰੀਆ ਯੁਕਰੇਨ ਯਮਨ ਦੇਸ਼ ਸ਼ਾਮਲ ਹਨ। ਇਸ ਤੋਂ ਇਲਾਵਾ ਭਾਰਤ ਲਈ ਐਡਵਾਈਜ਼ਰੀ ਵਿੱਚ ਵੀ ਕੈਨੇਡਾ ਨੇ ਆਪਣੀ ਯਾਤਰਾ ਦੌਰਾਨ “ਬਹੁਤ ਜ਼ਿਆਦਾ ਸਾਵਧਾਨੀ ਦੀ ਲੋੜ ਵਾਲੀਆਂ ਥਾਵਾਂ” ਨੂੰ ਵੀ ਸ਼ਾਮਲ ਕੀਤਾ ਹੈ।ਭਾਰਤ ਬਾਰੇ ਦਸੰਬਰ ਵਿੱਚ ਜਾਰੀ ਕੀਤੀ ਗਈ ਇੱਕ ਯਾਤਰਾ ਐਡਵਾਈਜ਼ਰੀ ਵਿੱਚ, ਕੈਨੇਡਾ ਨੇ ਪੂਰੇ ਦੇਸ਼ ਵਿੱਚ ਅਤਿਵਾਦੀ ਹਮਲਿਆਂ ਦੇ ਜੋਖ਼ਮ ਦਾ ਹਵਾਲਾ ਦਿੰਦੇ ਹੋਏ, ਭਾਰਤ ਨੂੰ “ਸਭ ਤੋਂ ਵੱਧ ਸਾਵਧਾਨੀ” ਸ਼੍ਰੇਣੀ ਵਿੱਚ ਰੱਖਿਆ। ਕੈਨੇਡੀਅਨ ਅਧਿਕਾਰੀਆਂ ਨੇ ਜੰਮੂ ਅਤੇ ਕਸ਼ਮੀਰ ਦੇ ਨਾਲ-ਨਾਲ ਗੁਜਰਾਤ, ਪੰਜਾਬ ਅਤੇ ਰਾਜਸਥਾਨ ਦੇ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਖੇਤਰਾਂ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ ਯਾਤਰੀਆਂ ਨੂੰ ਕ੍ਰੈਡਿਟ ਕਾਰਡ ਅਤੇ ਏਟੀਐਮ ਧੋਖਾਧੜੀ ਬਾਬਤ ਡੈਬਿਟ ਜਾਂ ਕਰੈਡਿਟ ਕਾਰਡਾਂ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿਣ , ਸੈਰ-ਸਪਾਟਾ ਖੇਤਰਾਂ ਅਤੇ ਹਵਾਈ ਅੱਡਿਆਂ ‘ਤੇ ਸਾਵਧਾਨੀ ਵਰਤਣ ਵਾਸਤੇ ਅਤੇ  ਔਰਤਾਂ ਨੂੰ ਵਿਸ਼ੇਸ਼ ਤੌਰ ‘ਤੇ ਚੌਕਸ ਰਹਿਣਾ ਲਈ ਕਿਹਾ ਹੈ।

You must be logged in to post a comment Login