ਕੈਨੇਡਾ: ਹਵਾਈ ਜਹਾਜ਼ ਦੀ ਖਿੜਕੀ ਖੋਲ੍ਹ ਕੇ ਯਾਤਰੀ ਨੇ ਹੇਠਾਂ ਛਾਲ ਮਾਰੀ

ਕੈਨੇਡਾ: ਹਵਾਈ ਜਹਾਜ਼ ਦੀ ਖਿੜਕੀ ਖੋਲ੍ਹ ਕੇ ਯਾਤਰੀ ਨੇ ਹੇਠਾਂ ਛਾਲ ਮਾਰੀ

ਵੈਨਕੂਵਰ, 11 ਜਨਵਰੀ- ਟਰਾਂਟੋਂ ਹਵਾਈ ਅੱਡੇ ਤੋਂ ਦੁਬਈ ਲਈ ਉਡਾਨ ਭਰਨ ਲਈ ਤਿਆਰ ਜਹਾਜ਼ ਦੇ ਇੱਕ ਯਾਤਰੀ ਨੇ ਅਚਾਨਕ ਖਿੜਕੀ ਖੋਲ੍ਹ ਦਿੱਤੀ ਤੇ ਹੇਠਾਂ ਛਾਲ ਮਾਰ ਦਿੱਤੀ। ਸਖਤ ਜ਼ਖ਼ਮੀ ਹੋਏ ਯਾਤਰੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲੀਸ ਜਾਂਚ ਕਰ ਰਹੀ ਹੈ ਕਿ ਯਾਤਰੀ ਨੇ ਇੰਜ ਕਿਉਂ ਕੀਤਾ ? ਟੋਰਾਂਟੋ ਹਵਾਈ ਅੱਡਾ ਸੂਤਰਾਂ ਅਨੁਸਾਰ ਏਅਰ ਕੈਨੇਡਾ ਦਾ ਦੁਬਈ ਜਾਣ ਵਾਲਾ ਜਹਾਜ਼ 319 ਯਾਤਰੀ ਲੈ ਕੇ ਉਡਾਣ ਭਰਨ ਲਈ ਗੇਟ ਤੋਂ ਰਨਵੇਅ ਜਾਣ ਲਈ ਤਿਆਰ ਸੀ, ਜਦ ਇੱਕ ਯਾਤਰੀ ਨੇ ਸੱਜੇ ਪਾਸੇ ਵਾਲੀ ਖਿੜਕੀ ਖੋਲ੍ਹ ਦਿੱਤੀ ਤੇ ਹੇਠਾਂ ਛਾਲ ਮਾਰ ਦਿੱਤੀ। ਜ਼ਖਮੀ ਹੋਏ ਯਾਤਰੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਘਟਨਾ ਕਾਰਨ ਜਹਾਜ਼ ਕੁਝ ਦੇਰੀ ਨਾਲ ਉਡਾਣ ਭਰ ਸਕਿਆ। ਪੁਲੀਸ ਪਤਾ ਲਗਾ ਰਹੀ ਹੈ ਯਾਤਰੀ ਨੂੰ ਕੋਈ ਤਕਲੀਫ ਹੋਈ, ਸ਼ਰਾਰਤ ਸੁੱਝੀ ਜਾਂ ਇਸ ਦਾ ਕੋਈ ਹੋਰ ਮੰਤਵ ਤਾਂ ਨਹੀਂ ਸੀ। ਏਅਰ ਕੈਨੇਡਾ ਵਲੋਂ ਉਕਤ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਗਿਆ ਕਿ ਇਸ ਘਟਨਾ ਕਾਰਨ ਉਡਾਣ ਨੰਬਰ ਏਸੀ 56 ਨੂੰ ਢਾਈ ਘੰਟੇ ਦੇਰੀ ਨਾਲ ਉਸ ਦੀ ਮੰਜ਼ਿਲ ਵੱਲ ਰਵਾਨਾ ਕਰ ਦਿੱਤਾ ਗਿਆ।

You must be logged in to post a comment Login