ਕੈਨੇਡੀਅਨ ਪੁਲੀਸ ਵੱਲੋਂ ਹਥਿਆਰਾਂ ਨਾਲ ਸਬੰਧਤ ਮਾਮਲੇ ਵਿੱਚ ਵੱਖਵਾਦੀ ਆਗੂ ਕਾਬੂ

ਕੈਨੇਡੀਅਨ ਪੁਲੀਸ ਵੱਲੋਂ ਹਥਿਆਰਾਂ ਨਾਲ ਸਬੰਧਤ ਮਾਮਲੇ ਵਿੱਚ ਵੱਖਵਾਦੀ ਆਗੂ ਕਾਬੂ
ਟੋਰਾਂਟੋ, 23 ਸਤੰਬਰ : ਸਥਾਨਕ ਮੀਡੀਆ ਨੇ  ਦੇ ਵਿਟਬੀ ਵਿੱਚ ਇੱਕ ਵੱਖਵਾਦੀ ਆਗੂ ਇੰਦਰਜੀਤ ਸਿੰਘ ਗੋਸਲ ਨੂੰ ਹਥਿਆਰਾਂ ਨਾਲ ਸਬੰਧਤ ਇੱਕ ਦਰਜਨ ਤੋਂ ਵੱਧ ਅਪਰਾਧਾਂ ਲਈ ਗ੍ਰਿਫ਼ਤਾਰ ਕੀਤਾ ਹੈ।ਗਲੋਬਲ ਨਿਊਜ਼ ਨੇ ਸੋਮਵਾਰ ਨੂੰ ਅਦਾਲਤੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲੀਸ ਅਧਿਕਾਰੀਆਂ ਨੇ ਗੋਸਲ ਨੂੰ ਸ਼ੁੱਕਰਵਾਰ ਨੂੰ ਹੈਂਡਗਨ ਦੀ ਲਾਪਰਵਾਹੀ ਨਾਲ ਵਰਤੋਂ ਅਤੇ ਹੋਰ ਸਬੰਧਤ ਅਪਰਾਧਾਂ ਲਈ ਗ੍ਰਿਫ਼ਤਾਰ ਕੀਤਾ।36 ਸਾਲਾ ਗੋਸਲ ਨੂੰ ਸੋਮਵਾਰ ਨੂੰ ਓਸ਼ਾਵਾ ਵਿੱਚ ਅਦਾਲਤ ਵਿੱਚ ਕੀਤਾ ਗਿਆ ਅਤੇ ਉਸ ‘ਤੇ ਟੋਰਾਂਟੋ ਦੇ 23 ਸਾਲਾ ਅਰਮਾਨ ਸਿੰਘ ਅਤੇ ਨਿਊਯਾਰਕ ਦੇ 41 ਸਾਲਾ ਜਗਦੀਪ ਸਿੰਘ ਦੇ ਨਾਲ ਦੋਸ਼ ਲਗਾਏ ਗਏ।

You must be logged in to post a comment Login