ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਬਾਗੀ ਧੜੇ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਰੋੜਾਂ ਰੁਪਿਆਂ ਦਾ ਖਰਚਾ ਹੈ, ਜਿਸ ‘ਚੋਂ ਉਹ ਇਕ ਰੁਪਿਆ ਵੀ ਘੱਟ ਨਹੀਂ ਕਰਦੇ ਤਾਂ ਫਿਰ ਅਧਿਆਪਕ ਨੂੰ ਕਿਵੇਂ ਉਹ 15,000 ਰੁਪਏ ‘ਚ ਗੁਜ਼ਾਰਾ ਕਰਨ ਲਈ ਕਹਿ ਸਕਦੇ ਹਨ। ਖਹਿਰਾ ਨੇ ਕਿਹਾ ਕਿ ਕੈਪਟਨ ਦੇ ਓ. ਐੱਸ. ਡੀ. ਅਤੇ ਐਡਵਾਈਜ਼ਰ ਲੱਖਾਂ ਰੁਪਏ ਤਨਖਾਹਾਂ ਚੁੱਕ ਰਹੇ ਹਨ ਅਤੇ ਉਨ੍ਹਾਂ ਦੀਆਂ ਕੋਠੀਆਂ, ਗੱਡੀਆਂ, ਮੋਟਰਾਂ, ਸਕਿਓਰਿਟੀ ਆਦਿ ‘ਤੇ ਕਰੋੜਾਂ ਰੁਪਏ ਦਾ ਖਰਚਾ ਹੁੰਦਾ ਹੈ ਤਾਂ ਫਿਰ ਅਧਿਆਪਕ ਆਪਣੇ ਪੂਰੇ ਪਰਿਵਾਰ ਦਾ ਗੁਜ਼ਾਰਾ 15,000 ਰੁਪਏ ‘ਚ ਕਿਵੇਂ ਕਰ ਸਕਦੇ ਹਨ। ਖਹਿਰਾ ਨੇ ਕਿਹਾ ਕਿ ਕੈਪਟਨ ਨੂੰ ਇਨ੍ਹਾਂ ਹਾਲਾਤ ਨੂੰ ਸਮਝਦੇ ਹੋਏ ਅਧਿਆਪਕਾਂ ਦੀਆਂ ਤਨਖਾਹਾਂ ਵਧਾਉਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਖਹਿਰਾ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਪੰਜਾਬ ‘ਚ ਦੂਜਿਆਂ ਸੂਬਿਆਂ ਨਾਲੋਂ 10 ਰੁਪਏ ਦਾ ਅੰਤਰ ਹੈ, ਜੋ ਕਿ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੀ ਲੋਕਾਂ ‘ਤੇ ਤਾਨਾਸ਼ਾਹੀ ਕਰਨ ਤੋਂ ਘੱਟ ਨਹੀਂ ਕਰ ਰਹੀ।

You must be logged in to post a comment Login