ਧੂਰੀ, 3 ਅਪ੍ਰੈਲ : ਕੈਪਟਨ ਅਮਰਿੰਦਰ ਸਿੰਘ ਧੂਰੀ ਜ਼ਿਮਨੀ ਚੋਣ ਵਿੱਚ ਆਪਣੀ ਪਾਰਟੀ ਦੀ ਪ੍ਰਚਾਰ ਮੁਹਿੰਮ ਦੀ ਕਮਾਨ ਸੰਭਾਲਣ ਨੂੰ ਰਾਜ਼ੀ ਹੋ ਗਏ ਹਨ। ਪਾਰਟੀ ਹਾਈ ਕਮਾਂਡ ਦੀ ਬੇਨਤੀ ਤੋਂ ਬਾਅਦ ਕੈਪਟਨ ਨੇ ਪ੍ਰਚਾਰ ਲਈ ਹਾਮੀ ਭਰੀ ਹੈ। ਉਂਜ ਉਹ ਆਪਣਾ ਪ੍ਰਚਾਰ ਪੰਜਾਬ ਕਾਂਗਰਸ ਤੋਂ ਵੱਖਰੇ ਤੌਰ ‘ਤੇ ਕਰਨਗੇ।
ਕੈਪਟਨ ਦੇ ਚੋਣ ਪ੍ਰਚਾਰ ਮੁਹਿੰਮ ਤੋਂ ਦੂਰੀ ਬਣਾਉਣ ਨਾਲ ਚੋਣ ਪ੍ਰਚਾਰ ਤੋਂ ਪਾਸੇ ਹੋਏ ਵਿਧਾਇਕ ਵੀ ਚੋਣ ਪ੍ਰਚਾਰ ਵਿੱਚ ਕੈਪਟਨ ਦੇ ਨਾਲ ਹੋਣਗੇ। ਉਮੀਦਵਾਰ ਸਿਮਰਪ੍ਰਤਾਪ ਸਿੰਘ pharmacie-enligne24.com ਬਰਨਾਲਾ ਦੇ ਹੱਕ ਵਿੱਚ ਪ੍ਰਚਾਰ ਲਈ 6 ਅਤੇ 8 ਅਪ੍ਰੈਲ ਨੂੰ ਕੈਪਟਨ ਧੂਰੀ ਜਾਣਗੇ।
ਕੈਪਟਨ ਨੇ ਬਾਜਵਾ ‘ਤੇ ਉਹਨਾਂ ਨੂੰ ਅਣਗੌਲਿਆਂ ਕਰਨ ਦੇ ਇਲਜ਼ਾਮ ਲਾਉਂਦਿਆਂ ਪ੍ਰਚਾਰ ਮੁਹਿੰਮ ਤੋਂ ਦੂਰੀ ਬਣਾਈ ਸੀ। ਬੁੱਧਵਾਰ ਨੂੰ ਬਾਜਵਾ ਨੇ ਸਿਮਰਪ੍ਰੀਤ ਸਿੰਘ ਬਰਨਾਲਾ ਲਈ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ। ਤਕਰਬੀਨ 10 ਪਿੰਡਾਂ ਵਿੱਚ ਰੈਲੀਆਂ ਕੀਤੀਆਂ, ਪਰ ਕੋਈ ਵੀ ਹੋਰ ਸੀਨਅਰ ਕਾਂਗਰਸੀ ਲੀਡਰ ਸ਼ਾਮਲ ਨਾ ਹੋਇਆ।
ਕੈਪਟਨ ਅਮਰਿੰਦਰ ਸਿੰਘ ਦੇ ਚੋਣ ਪ੍ਰਚਾਰ ਮੁਹਿੰਮ ਤੋਂ ਦੂਰੀ ਬਣਾਉਣ ਤੋਂ ਬਾਅਦ ਕੈਪਟਨ ਖੇਮੇ ਦੇ ਕਾਂਗਰਸੀ ਦੀ ਚੋਣ ਪ੍ਰਚਾਰ ਤੋਂ ਛੂੰ-ਮੰਤਰ ਹੋ ਗਏ। ਮੰਨਿਆ ਜਾ ਰਿਹਾ ਹੈ ਕਿ ਬਾਰਨਾਲਾ ਪਰਿਵਾਰ ਦੇ ਜ਼ੋਰ ਪਾਉਣ ਤੇ ਹਾਈ ਕਮਾਨ ਦੇ ਕਹਿਣ ‘ਤੇ ਕੈਪਟਨ ਰਾਜ਼ੀ ਹੋਏ ਹਨ।
You must be logged in to post a comment Login