ਕੈਪਟਨ ਨੂੰ ਆਪਣੀ ਸਰਕਾਰ ਵੇਲੇ ਦੇ ਸਾਰੇ ਭ੍ਰਿਸ਼ਟ ਮੰਤਰੀਆਂ ਦੀ ਸੂਚੀ ਪੁਲੀਸ ਨੂੰ ਸੌਂਪਣ ਦੀ ਸਲਾਹ

ਕੈਪਟਨ ਨੂੰ ਆਪਣੀ ਸਰਕਾਰ ਵੇਲੇ ਦੇ ਸਾਰੇ ਭ੍ਰਿਸ਼ਟ ਮੰਤਰੀਆਂ ਦੀ ਸੂਚੀ ਪੁਲੀਸ ਨੂੰ ਸੌਂਪਣ ਦੀ ਸਲਾਹ

ਚੰਡੀਗੜ੍ਹ, 26 ਮਈ-ਆਪ’ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਦੀ ਪਿਛਲੀ ਸਰਕਾਰ ਦੌਰਾਨ ਆਪਣੀ ਕੈਬਨਿਟ ਦੇ ਸਾਰੇ ਭ੍ਰਿਸ਼ਟ ਮੰਤਰੀਆਂ ਦੀ ਸੂਚੀ ਪੁਲੀਸ ਨੂੰ ਸੌਂਪਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਿਜੈ ਸਿੰਗਲਾ ਦੇ ਭਵਿੱਖ ਬਾਰੇ ਫੈਸਲਾ ਪਾਰਟੀ ਲੀਡਰਸ਼ਿਪ ਕਰੇਗੀ। ਸਾਬਕਾ ਸਿਹਤ ਮੰਤਰੀ ਨੂੰ ਦੋ ਦਿਨ ਪਹਿਲਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਭਗਵੰਤ ਮਾਨ ਸਰਕਾਰ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।

You must be logged in to post a comment Login