ਕੈਮੀਕਲ ਰਾਹੀ ਸੂਰਜ ਦੀ ਰੌਸ਼ਨੀ ਨੂੰ ਘਟਾਉਣ ਦੀ ਯੋਜਨਾ

ਕੈਮੀਕਲ ਰਾਹੀ ਸੂਰਜ ਦੀ ਰੌਸ਼ਨੀ ਨੂੰ ਘਟਾਉਣ ਦੀ ਯੋਜਨਾ

ਵਾਸ਼ਿੰਗਟਨ : ਸਮੂਚਾ ਸੰਸਾਰ ਹਰ ਸਾਲ ਧਰਤੀ ਦੇ ਵਧ ਰਹੇ ਲਗਾਤਾਰ ਤਾਪਮਾਨ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਵਧਦੇ ਤਾਮਪਮਾਨ ਨਾਲ ਗਲੇਸ਼ੀਅਰ ਵੀ ਤੇਜੀ ਨਾਲ ਪਿਘਲ ਰਹੇ ਹਨ। ਇਸ ਕਾਰਨ ਸਮੁੰਦਰ ਦਾ ਪੱਧਰ ਵਧਦਾ ਹੈ ਜਿਸ ਨਾਲ ਤੱਟੀ ਸ਼ਹਿਰਾਂ ਦੇ ਡੁੱਬਣ ਦਾ ਖ਼ਤਰਾ ਹੈ। ਇਸ ਦੀ ਰੋਕਥਾਮ ਲਈ ਵਿਗਿਆਨੀ ਸੂਰਜ ਦੀ ਰੌਸ਼ਨੀ ਦਾ ਅਸਰ ਘਟਾਉਣ ‘ਤੇ ਵਿਚਾਰ ਕਰ ਰਹੇ ਹਨ ਤਾਂ ਕਿ ਧਰਤੀ ਦਾ ਤਾਪਮਾਨ ਨਾ ਵਧੇ। ਵਿਗਿਆਨੀ ਵਾਯੂਮੰਡਲ ਵਿਚ ਸਟ੍ਰੈਟੋਫੇਰਿਕ ਏਅਰੋਸੋਲ ਦਾ ਛਿੜਕਾਅ ਕਰਨਗੇ
ਤਾਂ ਕਿ ਜ਼ਮੀਨ ‘ਤੇ ਸੂਰਜ ਦੀ ਰੌਸ਼ਨੀ ਦਾ ਅਸਰ ਘੱਟ ਹੋ ਜਾਵੇ। ਸੂਖਮ ਠੋਸ ਕਣਾਂ ਜਾਂ ਤਰਲ ਬੂੰਦਾਂ ਦੀ ਹਵਾ ਜਾਂ ਕਿਸੇ ਹੋਰ ਗੈਸ ਦੇ ਮਿਸ਼ਰਨ ਨੂੰ ਏਅਰੋਸੋਲ ਕਿਹਾ ਜਾਂਦਾ ਹੈ। ਧੂੰਦ, ਧੂੜ, ਹਵਾ ਵਿਚ ਮੌਜੂਦ ਪ੍ਰਦੂਸ਼ਕ ਤੱਤ ਅਤੇ ਧੂੰਆ ਏਅਰੋਸੋਲ ਦੇ ਉਦਾਹਰਨ ਹਨ। ਹਾਵਰਡ ਅਤੇ ਯੇਲ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਇਹ ਖੋਜ ਜਨਰਲ ਇਨਵਾਇਰਮੈਂਟ ਰਿਸਰਚ ਲੈਟਰਸ ਵਿਚ ਪ੍ਰਕਾਸ਼ਤ ਹੋਈ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਵਾਯੂਮੰਡਲ ਵਿਚ ਏਅਰੋਸੋਲ ਦਾ ਛਿੜਕਾਅ ਕਰਨ ਨਾਲ ਗਲੋਬਲ ਵਾਰਮਿੰਗ ਅੱਧੀ ਹੋ ਜਾਵੇਗੀ।

You must be logged in to post a comment Login