ਕੈਲੀਫੋਰਨੀਆ ’ਚ ਭਾਰਤ ਮੂਲ ਦਾ ਡਾਕਟਰ ਸਹਿ-ਕਰਮਚਾਰੀ ਨਾਲ ਛੇੜਖਾਨੀ ਕਰਨ ਦੇ ਦੋਸ਼ ’ਚ ਗ੍ਰਿਫਤਾਰ

ਕੈਲੀਫੋਰਨੀਆ ’ਚ ਭਾਰਤ ਮੂਲ ਦਾ ਡਾਕਟਰ ਸਹਿ-ਕਰਮਚਾਰੀ ਨਾਲ ਛੇੜਖਾਨੀ ਕਰਨ ਦੇ ਦੋਸ਼ ’ਚ ਗ੍ਰਿਫਤਾਰ

ਨਿਊਯਾਰਕ, 21 ਜੂਨ- ਕੈਲੀਫੋਰਨੀਆ ਦੇ ਸਿਹਤ ਕੇਂਦਰ ਸਹਿ-ਕਰਮਚਾਰੀ ਗਲਤ ਢੰਗ ਨਾਲ ਛੂਹਣ ਕਾਰਨ ਭਾਰਤੀ-ਅਮਰੀਕੀ ਡਾਕਟਰ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਚਨਦੀਪ ਸਿੰਘ ਨੂੰ 17 ਜੂਨ ਨੂੰ ਸਾਂ ਫਰਾਂਸਿਸਕੋ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਸੀ। ਬਾਅਦ ਵਿੱਚ ਉਸ ਨੂੰ ਉਸੇ ਦਿਨ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਸੀ ਅਤੇ 17 ਅਗਸਤ ਨੂੰ ਉਹ ਕਥਿਤ ਜਿਨਸੀ ਸ਼ੋਸ਼ਣ ਲਈ ਸੈਕਰਾਮੈਂਟੋ ਦੀ ਅਦਾਲਤ ਵਿੱਚ ਪੇਸ਼ ਹੋਵੇਗਾ। ਪੁਲੀਸ ਨੇ 26 ਅਪਰੈਲ ਨੂੰ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ। ਪੀੜਤਾ, ਸਿਹਤ ਕੇਂਦਰ ਦੀ ਕਰਮਚਾਰੀ ਹੈ, ਨੇ ਦੋਸ਼ ਲਾਇਆ ਕਿ ਡਾਕਟਰ ਨੇ ਉਸ ਦੀ ਮਰਜ਼ੀ ਦੇ ਵਿਰੁੱਧ ਉਸ ਨਾਲ ਛੇੜਖਾਨੀ ਕੀਤੀ। ਇਸ ਡਾਕਟਰ ਨੇ ਸਾਲ 2001 ਵਿੱਚ ਲੁਧਿਆਣਾ ਦੇ ਮੈਡੀਕਲ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੀ।

You must be logged in to post a comment Login