ਮੁੰਬਈ,3 ਸਤੰਬਰ- ਬੰਬੇ ਹਾਈ ਕੋਰਟ ਨੇ ਔਰੰਗਾਬਾਦ ਦੇ ਵਿਅਕਤੀ ਵੱਲੋਂ ਦਾਇਰ ਕੇਸ ਵਿੱਚ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸਆਈਆਈ), ਪੁਣੇ, ਮਾਈਕਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਅਤੇ ਕੇਂਦਰ ਨੂੰ ਨੋਟਿਸ ਜਾਰੀ ਕੀਤੇ ਹਨ, ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਸ ਦੀ ਡਾਕਟਰ ਧੀ ਦੀ ਮੌਤ ਕੋਵਿਸ਼ੀਲਡ ਵੈਕਸੀਨ ਦੇ ਮਾੜੇ ਪ੍ਰਭਾਵਾਂ ਹੋਈ ਅਤੇ ਮੁਆਵਜ਼ੇ ਵਜੋਂ 1,000 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਪਟੀਸ਼ਨਕਰਤਾ ਦਲੀਪ ਲੁਨਾਵਤ ਹੈ, ਜਿਸ ਨੇ ਦਲੀਲ ਦਿੱਤੀ ਹੈ ਕਿ ਉਸ ਦੀ 33 ਸਾਲਾ ਧੀ ਸਨੇਹਲ ਲੁਨਾਵਤ ਨਾਸਿਕ ਐੱਸਐੱਮਬੀਟੀ ਡੈਂਟਲ ਕਾਲਜ ਅਤੇ ਹਸਪਤਾਲ ਵਿੱਚ ਸੀਨੀਅਰ ਲੈਕਚਰਾਰ ਸੀ, ਨੂੰ ਉਥੇ ਵੈਕਸੀਨ ਲੈਣ ਲਈ ਮਜਬੂਰ ਕੀਤਾ ਗਿਆ ਸੀ। ਦਲੀਪ ਲੁਨਾਵਤ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਟੀਕੇ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਉਨ੍ਹਾਂ ਦੇ ਸਰੀਰ ਨੂੰ ਕੋਈ ਖਤਰਾ ਨਹੀਂ ਹੈ। ਉਨ੍ਹਾਂ ਦੀ ਧੀ ਦੇ 1 ਮਾਰਚ 2021 ਨੂੰ ਵੈਕਸੀਨ ਦੇ ਕਥਿਤ ਮਾੜੇ ਪ੍ਰਭਾਵ ਕਾਰਨ ਮੌਤ ਦੇ ਮੂੰਹ ’ਚ ਜਾ ਪਈ।

You must be logged in to post a comment Login