ਕੋਹਲੀ ਲਈ ‘ਵਿਰਾਟ ਸਿਰਦਰਦੀ’ ਬਣੀ ਸਲਾਮੀ ਜੋਡ਼ੀ

ਕੋਹਲੀ ਲਈ ‘ਵਿਰਾਟ ਸਿਰਦਰਦੀ’ ਬਣੀ ਸਲਾਮੀ ਜੋਡ਼ੀ

ਲੰਡਨ : ਭਾਰਤ ਦੇ 11 ਸਾਲ ਬਾਅਦ ਇੰਗਲੈਂਡ ਧਰਤੀ ‘ਤੇ ਟੈਸਟ ਸੀਰੀਜ਼ ਜਿੱਤਣ ਦੇ ਸੁਪਨੇ ਅੱਗੇ ਉਸਦੀ ਸਲਾਮੀ ਜੋੜੀ ਸਭ ਤੋਂ ਵੱਡਾ ਸਿਰਦਰਦ ਬਣ ਗਈ ਹੈ। ਵਿਦੇਸ਼ੀ ਧਰਤੀ ‘ਤੇ ਟੈਸਟ ਸੀਰੀਜ਼ ਜਿੱਤਣ ਦੇ ਲਈ ਇਹ ਬਹੁਤ ਜਰੂਰੀ ਹੈ ਕਿ ਭਾਰਤ ਦਾ ਸਿਖਰ ਕ੍ਰਮ ਚੰਗਾ ਪ੍ਰਦਰਸ਼ਨ ਕਰੇ। ਪਰ ਇਸ ਮਾਮਲੇ ‘ਚ ਭਾਰਤ ਦਾ ਰਿਕਾਰਡ ਕਾਫੀ ਖਰਾਬ ਰਿਹਾ ਹੈ ਅਤੇ ਇੰਗਲੈਂਡ ‘ਚ 2014 ‘ਚ ਖੇਡੀ ਗਈ ਪਿਛਲੀ ਸੀਰੀਜ਼ ‘ਚ ਭਾਰਤੀ ਓਪਨਰਾਂ ਨੇ ਬੇਹਦ ਨਿਰਾਸ਼ ਕੀਤਾ ਸੀ। ਇੰਗਲੈਂਡ ਖਿਲਾਫ ਭਾਰਤ ਦੀ ਪੰਜ ਟੈਸਟ ਮੈਚਾਂ ਦੀ ਸੀਰੀਜ਼ ਇਕ ਅਗਸਤ ਤੋਂ ਸ਼ੁਰੂ ਹੋਣ ਜਾ ਰਹੀ ਹੈ। ਪਰ ਉਸ ਤੋਂ ਪਹਿਲਾਂ ਕਾਊਂਟੀ ਟੀਮ ਏਸੈਕਸ ਵਿਰੁੱਧ ਤਿਨ ਦਿਨਾ ਅਭਿਆਸ ਮੈਚ ‘ਚ ਖੱਬੇ ਹੱਥ ਦੇ ਓਪਨਰ ਸ਼ਿਖਰ ਧਵਨ ਦੀ ਅਸਫਲਤਾ ਨੇ ਕਪਤਾਨ ਵਿਰਾਟ ਦੀ ਚਿੰਤਾ ਵਧਾ ਦਿੱਤੀ ਹੈ। ਸ਼ਿਖਰ ਦੋਵੇਂ ਪਾਰੀਆਂ ‘ਚ ਖਾਤਾ ਖੋਲ੍ਹੇ ਬਿਨਾ ਬੋਲਡ ਹੋਏ। ਜੇਕਰ ਭਾਰਤ ਦੀ 2014 ਦੀ ਪਿਛਲੀ ਇੰਗਲੈਂਡ ਸੀਰੀਜ਼ ‘ਤੇ ਚਾਨਣਾ ਪਾਈਏ ਤਾਂ ਭਾਰਤ ਨੂੰ ਓਪਨਿੰਗ ਜੋੜੀ ਦਾ ਖਰਾਬ ਪ੍ਰਦਰਸ਼ਨ ਕਾਫੀ ਭਾਰੀ ਪਿਆ ਅਤੇ ਭਾਰਤ 1-3 ਨਾਲ ਸੀਰੀਜ਼ ਹਾਰ ਗਿਆ ਸੀ।

You must be logged in to post a comment Login