ਕੌਮੀ ਪੁਰਸਕਾਰ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ: ਰਾਣੀ ਮੁਖਰਜੀ

ਕੌਮੀ ਪੁਰਸਕਾਰ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ: ਰਾਣੀ ਮੁਖਰਜੀ

ਨਵੀਂ ਦਿੱਲੀ, 24 ਸਤੰਬਰ : ਅਦਾਕਾਰਾ ਰਾਣੀ ਮੁਖਰਜੀ ਨੇ ਬੁੱਧਵਾਰ ਨੂੰ ਕਿਹਾ ਕਿ 30 ਸਾਲਾਂ ਦੇ ਫ਼ਿਲਮੀ ਕਰੀਅਰ ਵਿਚ ਪਹਿਲਾ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਣਾ ਉਸ ਲਈ ਇੱਕ ਭਾਵੁਕ ਪਲ ਹੈ। ਅਦਾਕਾਰਾ ਨੇ ਇਹ ਸਨਮਾਨ ਆਪਣੇ ਮਰਹੂਮ ਪਿਤਾ ਰਾਮ ਮੁਖਰਜੀ ਨੂੰ ਸਮਰਪਿਤ ਕੀਤਾ।ਮੁਖਰਜੀ ਨੂੰ ਮੰਗਲਵਾਰ ਨੂੰ 71ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਵਿੱਚ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ‘ਸ਼੍ਰੀਮਤੀ ਚੈਟਰਜੀ ਬਨਾਮ ਨਾਰਵੇ’ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਲਈ ਸਰਵੋਤਮ ਅਭਿਨੇਤਰੀ ਦਾ ਸਨਮਾਨ ਦਿੱਤਾ ਗਿਆ। ਆਸ਼ਿਮਾ ਛਿੱਬਰ ਵੱਲੋਂ ਨਿਰਦੇਸ਼ਤ ਇਹ ਫਿਲਮ ਮਾਰਚ 2023 ਵਿੱਚ ਰਿਲੀਜ਼ ਹੋਈ ਸੀ।

You must be logged in to post a comment Login