ਕੌਮੀ ਬਾਲ ਕਮਿਸ਼ਨ ਵੱਲੋਂ ਅਸ਼ਲੀਲ ਸਮੱਗਰੀ ਦਿਖਾਉਣ ’ਤੇ ਨੈੱਟਫਲਿਕਸ ਦੇ ਅਧਿਕਾਰੀ ਤਲਬ

ਕੌਮੀ ਬਾਲ ਕਮਿਸ਼ਨ ਵੱਲੋਂ ਅਸ਼ਲੀਲ ਸਮੱਗਰੀ ਦਿਖਾਉਣ ’ਤੇ ਨੈੱਟਫਲਿਕਸ ਦੇ ਅਧਿਕਾਰੀ ਤਲਬ

ਨਵੀਂ ਦਿੱਲੀ, 23 ਜੁਲਾਈ- ਕੌਮੀ ਬਾਲ ਕਮਿਸ਼ਨ ਨੇ ਨੈੱਟਫਲਿਕਸ ਨੂੰ ਆਪਣੇ ਪਲੇਟਫਾਰਮ ’ਤੇ ਨਾਬਾਲਗਾਂ ਨੂੰ ਕਥਿਤ ਅਸ਼ਲੀਲ ਸਮੱਗਰੀ ਦਿਖਾਉਣ ਦੇ ਦੋਸ਼ ਤਹਿਤ  ਅਧਿਕਾਰੀਆਂ ਨੂੰ ਅਗਲੇ ਸੋਮਵਾਰ ਨੂੰ ਤਲਬ ਕੀਤਾ ਹੈ। ਇਸ ਮਾਮਲੇ ’ਤੇ ਨੈੱਟਫਲਿਕਸ ਤੋਂ ਕੋਈ ਤੁਰੰਤ ਪ੍ਰਤੀਕਿਰਿਆ ਨਹੀਂ ਮਿਲੀ। ਕਮਿਸ਼ਨ ਨੇ ਇਸ ਸਬੰਧੀ ਨੈਟਫਲਿਕਸ ਦੇ ਅਧਿਕਾਰੀਆਂ ਨੂੰ ਪੱਤਰ ਲਿਖਿਆ ਜਿਸ ਵਿਚ ਕਿਹਾ ਗਿਆ ਕਿ ਇਹ ਪੋਕਸੋ ਐਕਟ-2012 ਦੀ ਉਲੰਘਣਾ ਹੈ। ਕਮਿਸ਼ਨ ਨੇ ਕਿਹਾ ਕਿ ਉਸ ਨੇ ਇਸੇ ਮਾਮਲੇ ’ਤੇ ਜੂਨ ਦੇ ਸ਼ੁਰੂ ਵਿੱਚ ਨੈਟਫਲਿਕਸ ਨੂੰ ਲਿਖਿਆ ਸੀ ਪਰ ਕੋਈ ਜਵਾਬ ਨਹੀਂ ਮਿਲਿਆ ਸੀ। ਹੁਣ ਕਮਿਸ਼ਨ ਨੇ ਐਕਟ 2005 ਦੀ ਧਾਰਾ 14 ਤਹਿਤ ਪੇਸ਼ ਹੋਣ ਲਈ ਕਿਹਾ ਹੈ।

You must be logged in to post a comment Login