ਕ੍ਰਿਕਟ ਟੀ20: ਭਾਰਤ ਨੇ 4-1 ਨਾਲ ਜਿੱਤੀ ਲੜੀ

ਕ੍ਰਿਕਟ ਟੀ20: ਭਾਰਤ ਨੇ 4-1 ਨਾਲ ਜਿੱਤੀ ਲੜੀ

ਬੰਗਲੂਰੂ, 4 ਦਸੰਬਰ- ਭਾਰਤ ਤੇ ਆਸਟਰੇਲੀਆ ਵਿਚਾਲੇ ਅੱਜ ਇਥੇ ਟੀ-20 ਲੜੀ ਦਾ ਪੰਜਵਾਂ ਤੇ ਅੰਤਿਮ ਮੈਚ ਖੇਡਿਆ ਗਿਆ। ਇਸ ਮੈਚ ਵਿੱਚ ਭਾਰਤ ਨੇ ਆਸਟਰੇਲੀਆ ਨੂੰ 6 ਦੌੜਾਂ ਨਾਲ ਹਰਾ ਕੇ ਇਹ ਲੜੀ 4-1 ਨਾਲ ਜਿੱਤ ਲਈ ਹੈ। ਆਸਟਰੇਲੀਅਨ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਇਸ ਮਗਰੋਂ ਭਾਰਤ ਨੇ ਬੱਲੇਬਾਜ਼ੀ ਕਰਦਿਆਂ 8 ਵਿਕਟਾਂ ਦੇ ਨੁਕਸਾਨ ’ਤੇ 160 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਆਸਟਰੇਲੀਆ ਦੀ ਟੀਮ 8 ਵਿਕਟਾਂ ਦੇ ਨੁਕਸਾਨ ’ਤੇ 154 ਦੌੜਾਂ ਹੀ ਬਣਾ ਸਕੀ। ਟੀਮ ਇੰਡੀਆ ਵੱਲੋਂ ਸ਼੍ਰੇਅਸ ਅਈਅਰ ਨੇ ਸਭ ਤੋਂ ਵੱਧ 53 ਦੌੜਾਂ ਦਾ ਯੋਗਦਾਨ ਦਿੱਤਾ ਜਦੋਂਕਿ ਆਸਟਰੇਲੀਆ ਤਰਫੋਂ ਬੈੱਨ ਡੀ. ਅਤੇ ਜੇਸਨ ਬੇਹਰੈਨਡੌਰਫ ਨੇ ਦੋ-ਦੋ ਖਿਡਾਰੀ ਆਊਟ ਕੀਤੇ। ਅਈਅਰ ਨੇ 37 ਗੇਂਦਾਂ ਵਿੱਚ 53 ਦੌੜਾਂ ਬਣਾਈਆਂ ਜਿਸ ਵਿੱਚ ਪੰਜ ਚੌਕੇ ਤੇ ਦੋ ਛੱਕੇ ਸ਼ਾਮਲ ਸਨ। ਇਸ ਤੋਂ ਇਲਾਵਾ ਸੱਤਵੇਂ ਨੰਬਰ ’ਤੇ ਬੱਲੇਬਾਜ਼ੀ ਲਈ ਉਤਰੇ ਅਕਸਰ ਪਟੇਲ ਨੇ 21 ਗੇਂਦਾਂ ਵਿੱਚ ਦੋ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 31 ਦੌੜਾਂ ਦਾ ਅਹਿਮ ਯੋਗਦਾਨ ਦਿੱਤਾ। ਟੀਮ ਇੰਡੀਆ ਨੇ ਪਾਵਰਪਲੇਅ ਦੌਰਾਨ ਛੇ ਓਵਰਾਂ ਵਿੱਚ 42 ਦੌੜਾਂ ਬਣਾਈਆਂ ਤੇ ਚਾਰ ਗੇਂਦਾਂ ਦੇ ਵਕਫੇ ’ਚ ਦੋਵੇਂ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ (15 ਗੇਂਦਾਂ ’ਤੇ 21 ਦੌੜਾਂ) ਅਤੇ ਰੁਤੂਰਾਜ ਗਾਇਕਵਾੜ (12 ਗੇਂਦਾਂ ਵਿੱਚ 10 ਦੌੜਾਂ) ਦੇ ਵਿਕਟ ਗੁਆਏ।

You must be logged in to post a comment Login