ਕ੍ਰਿਕਟ ਵਿਸ਼ਵ ਕੱਪ: ਬੰਗਲਾਦੇਸ਼ ਸੈਮੀਫਾਈਨਲ ਦੀ ਦੌੜ ’ਚੋਂ ਬਾਹਰ

ਕ੍ਰਿਕਟ ਵਿਸ਼ਵ ਕੱਪ: ਬੰਗਲਾਦੇਸ਼ ਸੈਮੀਫਾਈਨਲ ਦੀ ਦੌੜ ’ਚੋਂ ਬਾਹਰ

ਕੋਲਕਾਤਾ, 31 ਅਕਤੂਬਰ- ਪਾਕਿਸਤਾਨ ਨੇ ਅੱਜ ਇੱਥੇ ਸੱਤ ਵਿਕਟਾਂ ਨਾਲ ਜਿੱਤ ਹਾਸਲ ਕਰ ਕੇ ਬੰਗਲਾਦੇਸ਼ ਨੂੰ ਇੱਕ ਰੋਜ਼ਾ ਵਿਸ਼ਵ ਕੱਪ ’ਚ ਸੈਮੀਫਾਈਨਲ ਦੀ ਦੌੜ ’ਚੋਂ ਬਾਹਰ ਕਰ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਦੀ ਟੀਮ 45.1 ਓਵਰਾਂ ਵਿੱਚ 204 ਦੌੜਾਂ ਹੀ ਬਣਾ ਸਕੀ। ਪਾਕਿਸਤਾਨ ਨੇ ਇਹ ਟੀਚਾ 32.3 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 205 ਦੌੜਾਂ ਬਣਾ ਕੇ ਪੂਰਾ ਕਰ ਲਿਆ। ਪਾਕਿਸਤਾਨ ਲਈ ਸਭ ਤੋਂ ਵੱਧ 81 ਦੌੜਾਂ ਫਖਰ ਜ਼ਮਾਨ ਨੇ ਬਣਾਈਆਂ। ਇਸ ਤੋਂ ਇਲਾਵਾ ਅਬਦੁੱਲਾ ਸ਼ਫੀਕ ਨੇ 68, ਮੁਹੰਮਦ ਰਜਿ਼ਵਾਨ ਨੇ ਨਾਬਾਦ 26 ਅਤੇ ਇਫਤਿਖਾਰ ਅਹਿਮਦ ਨੇ ਨਾਬਾਦ 17 ਦੌੜਾਂ ਦਾ ਯੋਗਦਾਨ ਪਾਇਆ। ਕਪਤਾਨ ਬਾਬਰ ਆਜ਼ਮ (9 ਦੌੜਾਂ) ਨੇ ਇੱਕ ਵਾਰ ਫਿਰ ਨਿਰਾਸ਼ ਕੀਤਾ। ਬੰਗਲਾਦੇਸ਼ ਲਈ ਮਹਿਦੀ ਹਸਨ ਮਿਰਾਜ਼ ਨੇ ਸਾਰੀਆਂ ਤਿੰਨ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਬੰਗਲਾਦੇਸ਼ ਦੀ ਪਾਰੀ 45.1 ਓਵਰਾਂ ’ਚ 204 ਦੌੜਾਂ ’ਤੇ ਸਮੇਟ ਦਿੱਤੀ। ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੇ ਨੌਂ ਓਵਰਾਂ ਵਿੱਚ 23 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਿਸ ਦੀ ਬਦੌਲਤ ਉਹ ਇੱਕ ਰੋਜ਼ਾ ਮੁਕਾਬਲਿਆਂ ਵਿੱਚ ਪਾਕਿਸਤਾਨ ਲਈ ਸਭ ਤੋਂ ਤੇਜ਼ 100 ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣ ਗਿਆ। ਇਸੇ ਤਰ੍ਹਾਂ ਮੁਹੰਮਦ ਵਸੀਮ ਜੂਨੀਅਰ ਨੇ ਵੀ ਤਿੰਨ, ਹੈਰਿਸ ਰਾਊਫ ਨੇ ਦੋ ਅਤੇ ਇਫਤਿਖਾਰ ਅਹਿਮਦ ਤੇ ਉਸਾਮਾ ਮੀਰ ਨੇ ਇੱਕ-ਇੱਕ ਵਿਕਟ ਲਈ। ਬੰਗਲਾਦੇਸ਼ ਨੇ 2.4 ਓਵਰਾਂ ’ਚ ਛੇ ਦੌੜਾਂ ’ਤੇ ਦੋ ਵਿਕਟਾਂ ਗੁਆ ਦਿੱਤੀਆਂ ਸਨ, ਜਿਸ ਤੋਂ ਬਾਅਦ ਹੈਰਿਸ ਰਾਊਫ ਨੇ ਮੁਸ਼ਫਿਕੁਰ ਰਹੀਮ ਨੂੰ ਆਊਟ ਕਰ ਕੇ ਸਕੋਰ ਤਿੰਨ ਵਿਕਟਾਂ ’ਤੇ 23 ਦੌੜਾਂ ਕਰ ਦਿੱਤਾ। ਪੰਜਵੇਂ ਨੰਬਰ ’ਤੇ ਬੱਲੇਬਾਜ਼ੀ ਲਈ ਭੇਜੇ ਗਏ ਮਹਿਮੂਦੁੱਲ੍ਹਾ (56) ਨੇ ਲਿਟਨ ਦਾਸ (45) ਨਾਲ ਮਿਲ ਕੇ ਬਣਾਈਆਂ।

You must be logged in to post a comment Login