ਕ੍ਰਿਕਟ ਵਿਸ਼ਵ ਕੱਪ: ਭਾਰਤ ਨੇ ਬੰਗਲਾਦੇਸ਼ ਨੂੰ ਸੱਤ ਵਿਕਟਾਂ ਨਾਲ ਹਰਾਇਆ

ਕ੍ਰਿਕਟ ਵਿਸ਼ਵ ਕੱਪ: ਭਾਰਤ ਨੇ ਬੰਗਲਾਦੇਸ਼ ਨੂੰ ਸੱਤ ਵਿਕਟਾਂ ਨਾਲ ਹਰਾਇਆ

ਪੁਣੇ, 19 ਅਕਤੂਬਰ- ਵਿਰਾਟ ਕੋਹਲੀ ਦੇ ਜੇਤੂ ਸੈਂਕੜੇ ਸਦਕਾ ਭਾਰਤ ਨੇ ਵੀਰਵਾਰ ਨੂੰ ਆਈਸੀਸੀ ਵਿਸ਼ਵ ਕੱਪ ਕਿ੍ਕਟ ’ਚ ਬੰਗਲਾਦੇਸ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਬੰਗਲਾਦੇਸ਼ ਨੇ 50 ਓਵਰਾਂ ’ਚ 256 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ’ਚ ਭਾਰਤ ਨੇ 41.3 ਓਵਰਾਂ ’ਚ ਤਿੰਨ ਵਿਕਟਾਂ ਗੁਆ ਕੇ 261 ਦੌੜਾਂ ਬਣਾ ਕੇ ਬੰਗਲਾਦੇਸ਼ ਨੂੰ ਹਰਾ ਦਿੱਤਾ। ਬੰਗਲਾਦੇਸ਼ ਦੇ ਕਪਤਾਨ ਨਜਮੁਲ ਹੁਸੈਨ ਸ਼ਾਂਤੋ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸਟਾਰ ਆਲਰਾਊਂਡਰ ਅਤੇ ਕਪਤਾਨ ਸ਼ਾਕਬਿ ਸੱਟ ਕਾਰਨ ਖੇਡ ਤੋਂ ਬਾਹ ਹੈ। ਭਾਰਤ ਨੇ ਟੀਮ ਵਿੱਚ ਕੋਈ ਤਬਦੀਲੀ ਨਹੀਂ ਕੀਤੀ।

You must be logged in to post a comment Login