ਖਹਿਰਾ ਨੂੰ ਝਟਕਾ, ਪੀ. ਏ. ਸੀ. ਦੇ ਮੈਂਬਰ ਨਰਿੰਦਰ ਚਾਹਲ ਨੇ ਰਾਜਨੀਤੀ ਨੂੰ ਕਿਹਾ ਅਲਵਿਦਾ

ਖਹਿਰਾ ਨੂੰ ਝਟਕਾ, ਪੀ. ਏ. ਸੀ. ਦੇ ਮੈਂਬਰ ਨਰਿੰਦਰ ਚਾਹਲ ਨੇ ਰਾਜਨੀਤੀ ਨੂੰ ਕਿਹਾ ਅਲਵਿਦਾ

ਮੋਗਾ – ਸੁਖਪਾਲ ਖਹਿਰਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦ ਮੋਗਾ ਤੋਂ ਨਿਯੁਕਤ ਪੀ.ਏ.ਸੀ. (ਪਾਲੀਟਿਕਲ ਅਫੇਅਰ ਕਮੇਟੀ) ਦੇ ਮੈਂਬਰ ਨਰਿੰਦਰ ਚਾਹਲ ਨੇ ਅੱਜ ਆਪਣੀ ਫੇਸਬੁੱਕ ‘ਤੇ ਪੋਸਟ ਪਾ ਕੇ ਰਾਜਨੀਤੀ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ । ਦਿੱਲੀ ਹਾਈਕਮਾਨ ਤੋਂ ਬਾਗੀ ਹੋਏ ਖਹਿਰਾ ਸਮੇਤ ਅੱਠ ਵਿਧਾਇਕਾਂ ਨੇ ਅੱਠ ਮੈਂਬਰੀ ਐਡਹੌਕ ਰਾਜਨੀਤਕ ਮਾਮਲਿਆਂ ਬਾਰੇ ਕਮੇਟੀ (ਪੀ.ਏ.ਸੀ.) ਦਾ ਐਲਾਨ ਕੀਤਾ ਸੀ, ਜਿਸ ‘ਚ ਮੋਗਾ ਦੇ ਐਡਵੋਕੇਟ ਨਰਿੰਦਰ ਸਿੰਘ ਚਾਹਲ ਨੂੰ ਇਸ ਦਾ ਮੈਂਬਰ ਬਣਾਇਆ ਗਿਆ ਸੀ। ਨਰਿੰਦਰ ਚਾਹਲ ਨੇ ਅੱਜ ਆਪਣੀ ਫੇਸਬੁੱਕ ‘ਤੇ ਪਾਈ ਪੋਸਟ ‘ਚ ਲਿਖਿਆ ਹੈ ਕਿ “ਪਤਾ ਨਈਂ ਰੱਬ ਕਿਹੜੀਆਂ ਰੰਗਾ ‘ਚ ਰਾਜੀ । ਮੈਂ ਸਿਆਸਤ ਤੋਂ ਅੱਕ ਚੁੱਕਾ ਹਾਂ ਅਤੇ ਮੇਰੀ ਸਿਹਤ ਵੀ ਹੁਣ ਸਾਥ ਨਹੀਂ ਦੇ ਰਹੀ। ਇਸ ਕਰਕੇ ਮੈਂ ਸਿਆਸਤ ਤੋਂ ਕਿਨਾਰਾ ਕਰ ਰਿਹਾ ਹਾਂ, ਸਭ ਤੋਂ ਮੁਆਫ਼ੀ ਚਾਹੁੰਦਾ ਹਾਂ। ਇਸ ਸਬੰਧੀ ਐਡਵੋਕੇਟ ਚਾਹਲ ਨਾਲ ਗੱਲਬਾਤ ਕਰਨ ਲਈ ਸੰਪਰਕ ਕੀਤਾ ਪਰ ਉਨ੍ਹਾਂ ਨਾਲ ਸੰਪਰਕ ਸਥਾਪਿਤ ਨਹੀਂ ਹੋ ਸਕਿਆ। ਇਸ ਕਮੇਟੀ ‘ਚ ਸੁਖਪਾਲ ਖਹਿਰਾ ਸਮੇਤ ਕੰਵਰ ਸੰਧੂ, ਨਾਜਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ, ਮਾਸਟਰ ਬਲਦੇਵ ਸਿੰਘ, ਪਿਰਮਲ ਸਿੰਘ ਖਾਲਸਾ, ਜਗਤਾਰ ਸਿੰਘ ਜੱਗਾ ਹਿੱਸੋਵਾਲ ਤੇ ਜੈ ਕ੍ਰਿਸ਼ਨ ਰੋੜੀ ਸ਼ਾਮਲ ਹਨ।

You must be logged in to post a comment Login