ਖ਼ਤਰਨਾਕ ਸਟੰਟ ਕਰਨ ’ਤੇ ਬਾਲੀਵੁੱਡ ਗਾਇਕ ਯਾਸਰ ਦੇਸਾਈ ਖ਼ਿਲਾਫ਼ ਕੇਸ ਦਰਜ

ਖ਼ਤਰਨਾਕ ਸਟੰਟ ਕਰਨ ’ਤੇ ਬਾਲੀਵੁੱਡ ਗਾਇਕ ਯਾਸਰ ਦੇਸਾਈ ਖ਼ਿਲਾਫ਼ ਕੇਸ ਦਰਜ

ਮੁੰਬਈ, 9 ਜੁਲਾਈ : ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਮੁੰਬਈ ਪੁਲੀਸ ਨੇ ਬਾਲੀਵੁੱਡ ਗਾਇਕ ਅਤੇ ਗੀਤਕਾਰ ਯਾਸਰ ਦੇਸਾਈ ਅਤੇ ਦੋ ਹੋਰਾਂ ਵਿਰੁੱਧ ਬਾਂਦਰਾ ਵਰਲੀ ਸੀਅ ਲਿੰਕ (Bandra Worli Sea Link) ਦੇ ਕਿਨਾਰਿਆਂ ਚੜ੍ਹ ਕੇ ਖ਼ਤਰਨਾਕ ਸਟੰਟ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਸਮੁੰਦਰੀ ਲਿੰਕ ਪੁਲ ਦੇ ਕਿਨਾਰੇ ਸਟੰਟ ਕਰਦੇ ਗਾਇਕ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵਿਆਪਕ ਤੌਰ ‘ਤੇ ਪ੍ਰਸਾਰਿਤ ਤੇ ਵਾਇਰਲ ਹੋਈ ਹੈ। ਅਧਿਕਾਰੀਆਂ ਦੇ ਅਨੁਸਾਰ ਇੱਕ ਵਿਅਕਤੀ ਨੇ ਉਸ ਨੂੰ ਸਮੁੰਦਰੀ ਲਿੰਕ ਪੁਲ ਦੇ ਕਿਨਾਰੇ ਚੜ੍ਹਦਿਆਂ ਅਤੇ ਆਪਣੇ ਦੋ ਸਾਥੀਆਂ ਨਾਲ ਸਟੰਟ ਦੀ ਸ਼ੂਟਿੰਗ ਕਰਦਿਆਂ ਦੇਖਿਆ ਸੀ। ਸਟੰਟ ਕਰਨ ਤੋਂ ਬਾਅਦ ਉਹ ਤਿੰਨੇ ਜਣੇ ਆਪਣੀ ਕਾਰ ਵਿੱਚ ਉਥੋਂ ਚਲੇ ਗਏ।

You must be logged in to post a comment Login