ਲਖਨਊ, 17 ਜਨਵਰੀ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ’ਤੇ ਰਾਜ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਖਾਲਸਾ ਪੰਥ ਦੀ ਸਥਾਪਨਾ ਮੁਗਲ ਸਾਮਰਾਜ ਦੇ ਪਤਨ ਦਾ ਕਾਰਨ ਬਣੀ। ਗੁਰੂ ਗੋਬਿੰਦ ਸਿੰਘ ਗਿਆਨਵਾਨ ਸਨ, ਜਿਨ੍ਹਾਂ ਦਾ ਇਸ ਧਰਤੀ ‘ਤੇ ਆਉਣ ਦਾ ਨਿਸ਼ਚਿਤ ਮਕਸਦ ਸੀ। ਪੂਰਾ ਦੇਸ਼ ਗੁਰੂ ਸਾਹਿਬ ਦੇ ਪ੍ਰਕਾਸ਼ ਉਤਸਵ ਦੇ ਜਸ਼ਨਾਂ ਨੂੰ ਇਕਜੁੱਟ ਹੋ ਕੇ ਮਨਾ ਰਿਹਾ ਹੈ ਤੇ ਉਨ੍ਹਾਂ ਨੂੰ ਨਮਨ ਕਰ ਰਿਹਾ ਹੈ।

You must be logged in to post a comment Login