ਖਾਓ ਛੁਹਾਰਾ, ਹੋਣਗੇ ਹੈਰਾਨੀਜਨਕ ਫ਼ਾਇਦੇ

ਖਾਓ ਛੁਹਾਰਾ, ਹੋਣਗੇ ਹੈਰਾਨੀਜਨਕ ਫ਼ਾਇਦੇ

ਸੁੱਕੇ ਫਲਾਂ ਦੇ ਫ਼ਾਇਦਿਆਂ ਬਾਰੇ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ। ਇਨ੍ਹਾਂ ‘ਚੋਂ ਇਕ ਫਲ ਹੈ ‘ਛੁਹਾਰਾ’। ਖਜੂਰ ਦੀ ਸੁੱਕੀ ਅਵਸਥਾ ਨੂੰ ਛੁਹਾਰਾ ਕਿਹਾ ਜਾਂਦਾ ਹੈ। ਛੁਹਾਰੇ ‘ਚ ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਮੈਗਨੀਜ਼, ਤਾਂਬਾ ਆਦਿ ਪੋਸ਼ਕ ਤੱਤ ਹੁੰਦੇ ਹਨ। ਸਵੇਰ-ਸ਼ਾਮ ਤਿੰਨ ਛੁਹਾਰੇ ਖਾਣ ਮਗਰੋਂ ਗਰਮ ਪਾਣੀ ਪੀਣ ਨਾਲ ਕਬਜ਼ ਦੂਰ ਹੂੰਦੀ ਹੈ। ਅੱਜ ਅਸੀਂ ਤੁਹਾਨੂੰ ਛੁਹਾਰੇ ਖਾਣ ਦੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਤੋਂ ਹੋਣ ਵਾਲੇ ਫ਼ਾਇਦਿਆਂ ਬਾਰੇ…

1. ਭੁੱਖ ਵਧਾਏ : ਭੁੱਖ ਵਧਾਉਣ ਲਈ ਛੁਹਾਰੇ ਦਾ ਗੂਦਾ ਕੱਢ ਕੇ ਉਸ ਨੂੰ ਦੁੱਧ ‘ਚ ਪਾ ਕੇ ਉਬਾਲ ਲਓ। ਥੋੜ੍ਹੀ ਦੇਰ ਉਬਾਲਣ ਤੋਂ ਬਾਅਦ ਇਸ ਨੂੰ ਠੰਡਾ ਕਰ ਕੇ ਪੀਸ ਕੇ ਪੀ ਲਓ।

2. ਹੱਡੀਆਂ ਨੂੰ ਮਜ਼ਬੂਤ ਕਰੇ : ਹੱਡੀਆਂ ਨੂੰ ਮਜ਼ਬੂਤ ਕਰਨ ਦੇ ਲਈ ਛੁਹਾਰਾ ਖਾਣਾ ਬਹੁਤ ਜ਼ਰੂਰੀ ਹੈ। ਇਸ ਲਈ ਤੁਹਾਨੂੰ ਦੁੱਧ ‘ਚ ਛੁਹਾਰਾ ਉਬਾਲ ਕੇ ਖਾਣਾ ਚਾਹੀਦਾ ਹੈ।

3. ਨਵੇਂ ਸੈੱਲਾਂ ਦਾ ਨਿਰਮਾਣ : ਛੁਹਾਰੇ ‘ਚ ਭਰਪੂਰ ਮਾਤਰਾ ‘ਚ ਵਿਟਾਮਿਨ-ਏ ਹੁੰਦਾ ਹੈ, ਜੋ ਸਰੀਰ ‘ਚ ਨਵੇਂ ਸੈੱਲਾਂ ਦਾ ਨਿਰਮਾਣ ਕਰਨ ’ਚ ਮਦਦ ਕਰਦਾ ਹੈ।

4. ਪਾਚਨ ਤੰਤਰ ਨੂੰ ਠੀਕ ਕਰੇ : ਛੁਹਾਰੇ ‘ਚ ਡਾਇਟਰੀ ਫਾਈਬਰ ਹੁੰਦਾ ਹੈ, ਜੋ ਪਾਚਨ ਤੰਤਰ ਲਈ ਲਾਭਕਾਰੀ ਹੁੰਦੇ ਹਨ। ਇਸ ਨਾਲ ਪਾਚਨ ਠੀਕ ਰਹਿੰਦਾ ਹੈ।

5. ਡਾਇਰੀਆ ਤੋਂ ਬਚਾਉਂਦਾ ਹੈ : ਛੁਹਾਰੇ ਵਾਲੇ ਦੁੱਧ ‘ਚ ਪੋਟਾਸ਼ੀਅਮ ਹੁੰਦਾ ਹੈ, ਜੋ ਢਿੱਡ ਦਰਦ ਅਤੇ ਡਾਇਰੀਆ ਜਿਹੀ ਸਮੱਸਿਆ ਤੋਂ ਬਚਾ ਕੇ ਰੱਖਦਾ ਹੈ।

6. ਆਵਾਜ਼ ਕਰੇ ਸਾਫ : ਜੇਕਰ ਤੁਹਾਡੀ ਆਵਾਜ਼ ’ਚ ਭਾਰੀਪਨ ਹੈ ਅਤੇ ਆਵਾਜ਼ ਸਾਫ ਨਹੀਂ ਨਿਕਲਦੀ ਤਾਂ ਤੁਹਾਨੂੰ ਦੁੱਧ ਵਿਚ ਉਬਾਲ ਕੇ ਛੁਹਾਰਾ ਖਾਣਾ ਚਾਹੀਦਾ ਹੈ। ਧਿਆਨ ਰੱਖੋ ਕਿ ਦੁੱਧ ਪੀਣ ਤੋਂ ਬਾਅਦ ਪਾਣੀ ਨਾ ਪੀਓ, ਇਸ ਨਾਲ ਆਵਾਜ਼ ਸਾਫ ਹੋ ਜਾਵੇਗੀ।

7. ਲਕਵੇ ਲਈ ਫ਼ਾਇਦੇਮੰਦ : ਲਕਵੇ ਦੇ ਰੋਗੀਆਂ ਲਈ ਛੁਹਾਰਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ ਦੁੱਧ ਵਿਚ ਉਬਾਲ ਕੇ ਸਵੇਰੇ ਸ਼ਾਮ ਉਸ ਦਾ ਸੇਵਨ ਕਰਨ ਨਾਲ ਫ਼ਾਇਦੇ ਹੁੰਦਾ ਹੈ।

8. ਕਮਜ਼ੋਰ ਸਰੀਰ ਲਈ ਫ਼ਾਇਦੇਮੰਦ : ਜੇਕਰ ਤੁਸੀਂ ਬਹੁਤ ਜ਼ਿਆਦਾ ਦੁਬਲੇ, ਪਤਲੇ ਹੋ ਅਤੇ ਤੁਹਾਡਾ ਸਰੀਰ ਕਮਜ਼ੋਰ ਹੈ ਤਾਂ ਤੁਸੀਂ ਰੋਜ਼ਾਨਾ ਦੁੱਧ ’ਚ ਛੁਹਾਰੇ ਉਬਾਲ ਕੇ ਪੀਓ। ਇਸ ਨਾਲ ਸਾਰੀ ਕਮਜ਼ੋਰੀ ਦੂਰ ਹੋ ਜਾਵੇਗੀ।

9. ਕਬਜ਼ ਦੀ ਸਮੱਸਿਆ : ਛੁਹਾਰੇ ਦਾ ਇਸਤੇਮਾਲ ਕਬਜ਼ ਦੀ ਬੀਮਾਰੀ ਨੂੰ ਦੂਰ ਕਰਨ ਲਈ ਵੀ ਕੀਤਾ ਜਾਂਦਾ ਹੈ। ਸਵੇਰੇ ਸ਼ਾਮ 2 ਛੁਹਾਰੇ ਚਬਾ ਕੇ ਖਾਓ ਅਤੇ ਫਿਰ ਕੋਸਾ ਪਾਣੀ ਪੀ ਲਓ। ਇਸ ਨਾਲ ਫ਼ਾਇਦਾ ਹੋਵੇਗਾ।

You must be logged in to post a comment Login