ਖਾਣ ਵਾਲੀਆਂ ਵਸਤਾਂ ਦੀ ਪੈਕਿੰਗ, ਪਰੋਸਣ ਤੇ ਸਟੋਰੇਜ ਲਈ ਅਖ਼ਬਾਰਾਂ ਦੀ ਵਰਤੋਂ ਨਾ ਕੀਤੀ ਜਾਵੇ: ਫੂਡ ਰੈਗੂਲੇਟਰ

ਖਾਣ ਵਾਲੀਆਂ ਵਸਤਾਂ ਦੀ ਪੈਕਿੰਗ, ਪਰੋਸਣ ਤੇ ਸਟੋਰੇਜ ਲਈ ਅਖ਼ਬਾਰਾਂ ਦੀ ਵਰਤੋਂ ਨਾ ਕੀਤੀ ਜਾਵੇ: ਫੂਡ ਰੈਗੂਲੇਟਰ

ਨਵੀਂ ਦਿੱਲੀ, 28 ਸਤੰਬਰਫੂਡ- ਰੈਗੂਲੇਟਰ ਐੱਫਐੱਸਐੱਸਏਆਈ ਨੇ ਭੋਜਨ ਵਿਕਰੇਤਾਵਾਂ ਅਤੇ ਖਪਤਕਾਰਾਂ ਨੂੰ ਮਹੱਤਵਪੂਰਨ ਸਿਹਤ ਖਤਰਿਆਂ ਦਾ ਹਵਾਲਾ ਦਿੰਦੇ ਹੋਏ ਭੋਜਨ ਪਦਾਰਥਾਂ ਦੀ ਪੈਕਿੰਗ, ਪਰੋਸਣ ਅਤੇ ਸਟੋਰੇਜ ਲਈ ਅਖਬਾਰਾਂ ਦੀ ਵਰਤੋਂ ਤੁਰੰਤ ਬੰਦ ਕਰਨ ਲਈ ਕਿਹਾ ਹੈ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੀ. ਕਮਲਾ ਵਰਧਨ ਰਾਓ ਨੇ ਦੇਸ਼ ਭਰ ਦੇ ਖਪਤਕਾਰਾਂ ਅਤੇ ਭੋਜਨ ਵਿਕਰੇਤਾਵਾਂ ਨੂੰ ਸਖ਼ਤ ਤਾਕੀਦ ਕੀਤੀ ਹੈ ਕਿ ਉਹ ਭੋਜਨ ਪਦਾਰਥਾਂ ਨੂੰ ਪੈਕਿੰਗ, ਪਰੋਸਣ ਅਤੇ ਸਟੋਰ ਕਰਨ ਲਈ ਤੁਰੰਤ ਅਖਬਾਰਾਂ ਦੀ ਵਰਤੋਂ ਬੰਦ ਕਰ ਦੇਣ। ਉਨ੍ਹਾਂ ਨੇ ਭੋਜਨ ਨੂੰ ਲਪੇਟਣ ਜਾਂ ਪੈਕ ਕਰਨ ਲਈ ਅਖਬਾਰਾਂ ਦੀ ਵਰਤੋਂ ‘ਤੇ ਚਿੰਤਾ ਜ਼ਾਹਰ ਕੀਤੀ ਅਤੇ ਇਸ ਨਾਲ ਜੁੜੇ ਮਹੱਤਵਪੂਰਨ ਸਿਹਤ ਜੋਖਮਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਚਿਤਾਵਨੀ ਦਿੱਤੀ, ‘ਅਖਬਾਰਾਂ ਵਿੱਚ ਵਰਤੀ ਸਿਆਹੀ ਵਿੱਚ ਸਿੱਕਾ ਅਤੇ ਭਾਰੀ ਧਾਤਾਂ ਸਮੇਤ ਰਸਾਇਣ ਸ਼ਾਮਲ ਹੋ ਸਕਦੇ ਹਨ। ਇਸ ਤੋਂ ਇਲਾਵਾ ਵੰਡਣ ਦੌਰਾਨ ਅਖ਼ਬਾਰਾਂ ਨੂੰ ਅਕਸਰ ਵੱਖੋ-ਵੱਖਰੀਆਂ ਵਾਤਾਵਰਣ ਦੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ’ਚ ਬੈਕਟੀਰੀਆ, ਵਾਇਰਸ ਜਾਂ ਹੋਰ ਜਰਾਸੀਮ ਹੋ ਸਕਦੇ ਹਨ।’

You must be logged in to post a comment Login