ਖੱਡ ’ਚ ਡਿੱਗਣ ਬਾਅਦ ਕਾਰ ਨੂੰ ਅੱਗ ਲੱਗੀ: ਪੰਜਾਬ ਦੇ ਦੋ ਨੌਜਵਾਨ ਜ਼ਿੰਦਾ ਸੜੇ

ਮੰਡੀ (ਹਿਮਾਚਲ ਪ੍ਰਦੇਸ਼), 2 ਮਾਰਚ- ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਕਾਰ ਖੱਡ ਵਿੱਚ ਡਿੱਗਣ ਕਾਰਨ ਉਸ ਵਿੱਚ ਅੱਗ ਲੱਗ ਗਈ ਤੇ ਦੋ ਨੌਜਵਾਨ ਜ਼ਿੰਦਾ ਸੜ ਗਏ, ਜਦਕਿ ਇੱਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸਾ ਬੁੱਧਵਾਰ ਦੇਰ ਰਾਤ ਮੰਡੀ ਜ਼ਿਲ੍ਹੇ ਦੇ ਪਾਡਰ ਉਪਮੰਡਲ ਦੇ ਜੋਗਿੰਦਰਨਗਰ-ਨੋਹਾਲੀ ਲਿੰਕ ਰੋਡ ‘ਤੇ ਹੋਇਆ। ਪੁਲੀਸ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਯਾਤਰੀ ਆਪਣੇ ਘਰ ਜਾ ਰਹੇ ਸਨ। ਮਰਨ ਵਾਲਿਆਂ ਦੀ ਪਛਾਣ ਪੰਜਾਬ ਵਾਸੀ ਭੁਵਨ ਤੇ ਸੁਨੀਲ ਵਜੋਂ ਹੋਈ ਹੈ ਤੇ ਦੋਵਾਂ ਦੀ ਉਮਰ 28 ਸਾਲ ਸੀ। ਜ਼ਖ਼ਮੀ ਦੀ ਪਛਾਣ 27 ਸਾਲਾ ਪਦਮ ਸਿੰਘ ਵਜੋਂ ਹੋਈ ਹੈ ਤੇ ਉਸ ਨੂੰ ਹਸਪਤਾਲ ’ਚ ਭਰਤੀ ਕਰਵਾ ਦਿੱਤਾ ਗਿਆ ਹੈ।

You must be logged in to post a comment Login