ਗਣਤੰਤਰ ਦਿਵਸ ਪਰੇਡ ਕਾਰਨ ਥਾਂ ਥਾਂ ਜਾਮ ਲੱਗੇ

ਨਵੀਂ ਦਿੱਲੀ, 23 ਜਨਵਰੀ- ਕੌਮੀ ਰਾਜਧਾਨੀ ਦੇ ਕਈ ਹਿੱਸਿਆਂ ਵਿਚ ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਤੋਂ ਪਹਿਲਾਂ ਪਾਬੰਦੀਆਂ ਕਾਰਨ ਲੰਬੇ ਜਾਮ ਲੱਗੇ ਜਿਸ ਕਾਰਨ ਲੋਕਾਂ ਨੂੰ ਖਾਸਾ ਪ੍ਰੇਸ਼ਾਨ ਹੋਣਾ ਪਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਟ੍ਰੈਫਿਕ ਸਮੱਸਿਆਵਾਂ ਦੀ ਰਿਪੋਰਟ ਕਰਨ ਸਬੰਧੀ ਕਈ ਫੋਨ ਕਾਲਾਂ ਆਈਆਂ। ਵਿਕਾਸ ਮਾਰਗ (ਲਕਸ਼ਮੀ ਨਗਰ ਤੋਂ ਆਈਟੀਓ), ਪ੍ਰਗਤੀ ਮੈਦਾਨ ਅਤੇ ਅਕਸ਼ਰਧਾਮ ਆਦਿ ਖੇਤਰਾਂ ਵਿਚ ਲੋਕਾਂ ਨੂੰ ਲੰਬੇ ਜਾਮ ਨਾਲ ਜੂਝਣਾ ਪਿਆ। ਅੰਕਿਤਾ ਸਿੰਘ ਨੇ ਦੱਸਿਆ ਕਿ ਨੋਇਡਾ ਤੋਂ ਅਕਸ਼ਰਧਾਮ ਤੱਕ ਆਵਾਜਾਈ ਬਹੁਤ ਜ਼ਿਆਦਾ ਸੀ। ਆਈਟੀਓ ਵੱਲ ਜਾਣ ਵਾਲੇ ਰੂਟ ’ਤੇ ਵੀ ਲੰਬਾ ਜਾਮ ਸੀ ਅਤੇ ਜੀਪੀਐਸ ਨੇ ਲਗਪਗ 6 ਕਿਲੋਮੀਟਰ ਦੀ ਦੂਰੀ ਤੈਅ ਕਰਨ ਲਈ 40 ਮਿੰਟ ਦਿਖਾਏ।

You must be logged in to post a comment Login