ਗਰੀਨਲੈਂਡ ਦੀ ਰੱਖਿਆ ਸਿਰਫ ਅਮਰੀਕਾ ਹੀ ਕਰ ਸਕਦੈ: ਟਰੰਪ

ਦਾਵੋਸ,  21 ਜਨਵਰੀ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਗਰੀਨਲੈਂਡ ’ਤੇ ਕਬਜ਼ਾ ਕਰਨ ਦੀ ਯੋਜਨਾ ਸਹੀ ਠਹਿਰਾਉਂਦਿਆਂ ਕਿਹਾ ਕਿ ਗਰੀਨਲੈਂਡ ਦੀ ਰੱਖਿਆ ਸਿਰਫ ਅਮਰੀਕਾ ਹੀ ਕਰ ਸਕਦਾ ਹੈ। ਟਰੰਪ ਨੇ ਸ਼ਿਵਟਜ਼ਰਲੈਂਡ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਇਸ ਲਈ ਫੌਜੀ ਤਾਕਤ ਦੀ ਵਰਤੋਂ ਨਹੀਂ ਕਰੇਗਾ। ਉਨ੍ਹਾਂ ਇਸ ਕੰਮ ਵਿਚ ਅੜਿੱਕੇ ਡਾਹੁਣ ਵਾਲੇ ਡੈਨਮਾਰਕ ਦੀ ਨਿਖੇਧੀ ਵੀ ਕੀਤੀ।ਟਰੰਪ ਨੇ ਕਿਹਾ ਕਿ ਗਰੀਨਲੈਂਡ ਦੀ ਬਹੁਤ ਅਹਿਮੀਅਤ ਹੈ ਤੇ ਇਹ ਬਹੁਤ ਵੱਡਾ ਖੇਤਰ ਹੈ ਪਰ ਇਹ ਖਾਲੀ ਪਿਆ ਹੈ ਤੇ ਇਸ ਦਾ ਹੁਣ ਤਕ ਵਿਕਾਸ ਵੀ ਨਹੀਂ ਹੋਇਆ। ਇਹ ਅਮਰੀਕਾ, ਰੂਸ ਤੇ ਚੀਨ ਦਰਮਿਆਨ ਅਹਿਮ ਥਾਂ ਹੈ ਤੇ ਇਸ ਦੀ ਸੁਰੱਖਿਆ ਵੀ ਨਹੀਂ ਕੀਤੀ ਜਾ ਰਹੀ।

You must be logged in to post a comment Login