ਗੁਜਰਾਤ: ਲਗਜ਼ਰੀ ਬੱਸ ਤੇ ਐੱਸਯੂਵੀ ਵਿਚਾਲੇ ਟੱਕਰ ’ਚ 9 ਮੌਤਾਂ ਤੇ 29 ਜ਼ਖ਼ਮੀ

ਗੁਜਰਾਤ: ਲਗਜ਼ਰੀ ਬੱਸ ਤੇ ਐੱਸਯੂਵੀ ਵਿਚਾਲੇ ਟੱਕਰ ’ਚ 9 ਮੌਤਾਂ ਤੇ 29 ਜ਼ਖ਼ਮੀ

ਨਵਸਾਰੀ, 31 ਦਸੰਬਰ- ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਵਿੱਚ ਅੱਜ ਤੜਕੇ ਲਗਜ਼ਰੀ ਬੱਸ ਅਤੇ ਐੱਸਯੂਵੀ ਦੀ ਟੱਕਰ ਵਿੱਚ ਘੱਟੋ-ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ 29 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਜ਼ਿਲ੍ਹੇ ਦੇ ਪਿੰਡ ਵੇਸਮਾ ਨੇੜੇ ਨੈਸ਼ਨਲ ਹਾਈਵੇਅ ‘ਤੇ ਵਾਪਰਿਆ। ਹਾਦਸੇ ਦੇ ਸਮੇਂ ਬੱਸ ਵਲਸਾਡ ਜਾ ਰਹੀ ਸੀ, ਜਦੋਂ ਕਿ ਐੱਸਯੂਪੀ ਦੂਜੇ ਪਾਸੇ ਤੋਂ ਆ ਰਹੀ ਸੀ। ਇਸ ਹਾਦਸੇ ‘ਚ ਬੱਸ ਡਰਾਈਵਰ ਅਤੇ ਐੱਸਯੂਵੀ ਸਵਾਰ ਨੌਂ ‘ਚੋਂ ਅੱਠ ਦੀ ਵਿਅਕਤੀਆਂ ਦੀ ਮੌਤ ਹੋ ਗਈ। ਐੱਸਯੂਵੀ ਸਵਾਰ ਗੁਜਰਾਤ ਦੇ ਅੰਕਲੇਸ਼ਵਰ ਦੇ ਵਸਨੀਕ ਸਨ ਅਤੇ ਵਲਸਾਡ ਤੋਂ ਆਪਣੇ ਜੱਦੀ ਸ਼ਹਿਰ ਪਰਤ ਰਹੇ ਸਨ।

You must be logged in to post a comment Login