ਗੁਜਰਾਤ ATS ਵੱਲੋਂ ਅਲ-ਕਾਇਦਾ ਨਾਲ ਜੁੜੇ ਅਤਿਵਾਦੀ ਮਾਡਿਊਲ ਦੇ 4 ਮੈਂਬਰ ਕਾਬੂ

ਗੁਜਰਾਤ ATS ਵੱਲੋਂ ਅਲ-ਕਾਇਦਾ ਨਾਲ ਜੁੜੇ ਅਤਿਵਾਦੀ ਮਾਡਿਊਲ ਦੇ 4 ਮੈਂਬਰ ਕਾਬੂ

ਅਹਿਮਦਾਬਾਦ : ਅਧਿਕਾਰੀਆਂ ਨੇ ਦੱਸਿਆ ਕਿ ਗੁਜਰਾਤ ਪੁਲੀਸ ਦੇ ਅਤਿਵਾਦ ਵਿਰੋਧੀ ਦਸਤੇ (Gujarat Anti Terrorist Squad – ATS) ਨੇ ਪਾਬੰਦੀਸ਼ੁਦਾ ਅਤਿਵਾਦੀ ਤਨਜ਼ੀਮ ‘ਅਲ-ਕਾਇਦਾ ਇਨ ਦ ਇੰਡੀਅਨ ਸਬ-ਕੌਂਟੀਨੈਂਟ’ (Al-Qaeda in the Indian Subcontinent – AQIS – ਭਾਰਤੀ ਬਰ-ਏ-ਸਗ਼ੀਰ ’ਚ ਅਲ-ਕਾਇਦਾ) ਨਾਲ ਸਬੰਧ ਰੱਖਣ ਦੇ ਦੋਸ਼ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅਤਿਵਾਦ ਵਿਰੋਧੀ ਏਜੰਸੀ ਨੇ ਇਸ ਸਬੰਧੀ ਇੱਕ ਬਿਆਨ ਵਿੱਚ ਕਿਹਾ, ‘‘ਗੁਜਰਾਤ ATS ਨੇ AQIS ਨਾਲ ਜੁੜੇ ਅਤਿਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਨਾਲ ਜੁੜੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।” ਏਟੀਐਸ ਤੋਂ ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

You must be logged in to post a comment Login