ਗੁਹਾਟੀ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਗੁਹਾਟੀ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਗੁਹਾਟੀ, 22 ਅਪਰੈਲ : ਗੁਹਾਟੀ ਹਾਈ ਕੋਰਟ ਨੂੰ ਮੰਗਲਵਾਰ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਾਣਕਾਰੀ ਅਨੁਸਾਰ ਇਕ ਈਮੇਲ ਵਿਚ ਇਮਾਰਤ ਵਿਚ ਧਮਾਕਾ ਕਰਨ ਦੀ ਧਮਕੀ ਦਿਤੀ ਗਈ ਸੀ। ਅਧਿਕਾਰੀਆਂ ਨੇ ਕਿਹਾ, “ਧਮਕੀ ਭਰਿਆ ਸੁਨੇਹਾ ਮਿਲਣ ਤੋਂ ਬਾਅਦ ਅਸੀਂ ਤੁਰੰਤ ਇਕ ਟੀਮ ਨੂੰ ਹਾਈ ਕੋਰਟ ਭੇਜ ਦਿੱਤਾ ਹੈ। ਸਾਡੇ ਮਾਹਰ ਇਮਾਰਤ ਦੇ ਹਰ ਕੋਨੇ ਦੀ ਜਾਂਚ ਕਰ ਰਹੇ ਹਨ ਅਤੇ ਹੁਣ ਤੱਕ ਕੁਝ ਵੀ ਨਹੀਂ ਮਿਲਿਆ ਹੈ। ਸਾਡਾ ਮੰਨਣਾ ਹੈ ਕਿ ਇਹ ਇਕ ਝੂਠੀ ਅਫਵਾਹ ਹੈ।”

ਉਨ੍ਹਾਂ ਕਿਹਾ ਕਿ ਤਲਾਸ਼ੀ ਮੁਹਿੰਮ ਖਤਮ ਹੋਣ ਤੋਂ ਬਾਅਦ ਹੀ ਵੇਰਵੇ ਪਤਾ ਲੱਗ ਸਕਦੇ ਹਨ। ਹਾਈ ਕੋਰਟ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਈਮੇਲ ‘ਮਦਰਾਸ ਟਾਈਗਰਜ਼’ ਨਾਮਕ ਇਕ ਅਣਪਛਾਤੇ ਸੰਗਠਨ ਤੋਂ ਪ੍ਰਾਪਤ ਹੋਈ ਹੈ, ਜਿਸ ਵਿਚ ਪੂਰੀ ਇਮਾਰਤ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ। ਉਨ੍ਹਾਂ ਕਿਹਾ, “ਪੁਲੀਸ ਆਈ ਹੈ ਅਤੇ ਉਹ ਤਲਾਸ਼ੀ ਮੁਹਿੰਮ ਜਾਰੀ ਰਹੀ ਹੈ।’’ ਅਧਿਕਾਰੀ ਨੇ ਕਿਹਾ ਕਿ ਧਮਕੀ ਨੇ ਅਦਾਲਤ ਦੇ ਕੰਮਕਾਜ ਵਿਚ ਕੋਈ ਰੁਕਾਵਟ ਨਹੀਂ ਪਾਈ ਹੈ ਅਤੇ ਜੱਜ ਤੈਅ ਸਮੇਂ ਅਨੁਸਾਰ ਕੇਸਾਂ ਦੀ ਸੁਣਵਾਈ ਕਰ ਰਹੇ ਹਨ। –

You must be logged in to post a comment Login