ਗੂਗਲ ਵਲੋਂ ਚੰਡੀਗਡ਼੍ਹ ਯੂਨੀਵਰਸਿਟੀ ’ਚ ਮੋਬਾਇਲ ਡਿਵੈੱਲਪਮੈਂਟ ਫੈਸਟੀਵਲ

ਗੂਗਲ ਵਲੋਂ ਚੰਡੀਗਡ਼੍ਹ ਯੂਨੀਵਰਸਿਟੀ ’ਚ ਮੋਬਾਇਲ ਡਿਵੈੱਲਪਮੈਂਟ ਫੈਸਟੀਵਲ

ਮੋਹਾਲੀ : ਪ੍ਰਸਿੱਧ ਆਈ. ਟੀ. ਕੰਪਨੀ ਗੂਗਲ ਨੇ ਚੰਡੀਗਡ਼੍ਹ ਯੂਨੀਵਰਸਿਟੀ ਘਡ਼ੂੰਆਂ ਵਿਖੇ ਮੋਬਾਇਲ ਐਪਲੀਕੇਸ਼ਨਾਂ ਦੇ ਖੇਤਰ ਵਿਚ ਉੱਭਰ ਰਹੀਆਂ ਭਵਿੱਖ-ਮੁਖੀ ਇੰਟਰਨੈੱਟ ਤਕਨੀਕਾਂ ਦੇ ਨਾਲ ਜਾਣੂ ਕਰਵਾ ਕੇ ਨਵੀਂ ਪੀਡ਼੍ਹੀ ਦੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ (ਸੀ. ਐੱਸ. ਈ.) ਦੇ ਪ੍ਰੋਫੈਸ਼ਨਲ ਤਿਆਰ ਕਰਨ ਹਿੱਤ ਦੋ ਰੋਜ਼ਾ ‘ਮੋਬਾਇਲ ਡਿਵੈੱਲਪਮੈਂਟ ਫੈਸਟੀਵਲ’ ਕਰਵਾਇਆ, ਜਿਸ ਵਿਚ ਵਿਦਿਆਰਥੀਆਂ ਨਾਲ ਗੂਗਲ ਦੇ ਮਾਹਿਰਾਂ ’ਤੇ ਟ੍ਰੇਨਰਾਂ ਦੀ ਟੀਮ ਅਜਿੰਕਿਆ ਕੋਹਲੇ, ਗਾਂਧੀ ਸੰਪਥ, ਸੌਰਭ ਰਾਜਪਾਲ, ਲਲਿਤ ਸਿੰਘ ਮਰਵਾਲ, ਕੁਮਾਰ ਗੌਰਵ, ਮਤਹੰਗ ਸ਼ੇਸ਼ਗਿਰੀ, ਦਿਵਿਆ ਨਾਇਰ ਤੇ ਮੇਘਨਾ ਬੇਲਵਾਡ਼ੀ ਵਲੋਂ ਮਸ਼ੀਨ ਲਰਨਿੰਗ, ਆਰਟੀਫੀਸ਼ੀਅਲ ਇੰਟੈਲੀਜੈਂਸ, ਮਾਡਰਨ ਮੋਬਾਇਲ ਵੈੱਬ, ਡੀ. ਐੱਨ. ਏ. ਆਫ ਗੁੱਡ ਪ੍ਰੋਡਕਟ, ਐਂਡਰਾਇਡ ਪ੍ਰਫਾਰਮੈਂਸ ਪੈਟਰਨ, ਮੋਬਾਇਲ ਐਪਲੀਕੇਸ਼ਨ ਡਿਵੈੱਲਪਮੈਂਟ ਲਈ ਐਂਡਰਾਇਡ ਪਲੇਟਫਾਰਮ, ਐਂਡਰਾਇਡ ਸਟੂਡੀਓ ’ਤੇ ਐਪ ਸਟਰੱਕਚਰ ਵਿਸ਼ਿਆਂ ਬਾਰੇ ਟੈਕ ਟਾਕਸ ਕੀਤੀਆਂ ਗਈਆਂ ਤੇ ਉਨ੍ਹਾਂ ਨੂੰ ਸਿਖਲਾਈ ਵੀ ਦਿੱਤੀ ਗਈ। ਇਸਦੇ ਨਾਲ ਹੀ ਗੂਗਲ ਚੈਲੰਜ ਇੰਡੀਆ ਸਕਾਲਰਸ਼ਿਪ 2018 ਪ੍ਰਾਪਤ ਕਰਨ ਵਾਲੇ ਮਾਹਿਰ ਐਂਡਰਾਇਡ ਡਿਵੈੱਲਪਰ ਰੁਚੀ ਸਿੰਗਲਾ ਤੇ ਕਾਰਤਿਕ ਸ਼ਾਨਦਿਲਿਆ ਵਲੋਂ ਆਪਣੀ ਕਾਮਯਾਬੀ ਦੀ ਕਹਾਣੀ ਸਾਂਝੀ ਕਰਦੇ ਹੋਏ ਵਿਦਿਆਰਥੀਆਂ ਦੇ ਨਾਲ ਇਕ ਪੈਨਲ ਡਿਸਕਸ਼ਨ ਵੀ ਕੀਤੀ ਗਈ। ਮਾਹਿਰਾਂ ਨੇ ਮੋਬਾਇਲ ਫੋਨ ਦੀ ਬਿਹਤਰ ਕਾਰਗੁਜ਼ਾਰੀ ਲਈ ਲਾਹੇਵੰਦ ਸਾਫਟਵੇਅਰ ’ਤੇ ਇੰਟਰਨੈੱਟ ਬਰਾਊਜ਼ਰਾਂ ਦੇ ਵਿਸ਼ਿਆ ਦੇ ਬਾਰੇ ਵੀ ਆਪਣੇ ਕੀਮਤੀ ਵਿਚਾਰ ਵਿਦਿਆਰਥੀਆਂ ਦੇ ਨਾਲ ਸਾਂਝੇ ਕੀਤੇ। ’ਵਰਸਿਟੀ ਦੇ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਇਸ ਫੈਸਟੀਵਲ ਦੌਰਾਨ ਚੰਡੀਗਡ਼੍ਹ ਯੂਨੀਵਰਸਿਟੀ ਘਡ਼ੂੰਆਂ ਦੇ ਆਪਣੇ ਵਿਦਿਆਰਥੀਆਂ ਤੋਂ ਇਲਾਵਾ ਇਲਾਕੇ ਦੇ ਹੋਰ ਵੀ ਕਈ ਕਾਲਜਾਂ ਦੇ ਵਿਦਿਆਰਥੀ ਸਿਖਲਾਈ ਲੈਣ ਪਹੁੰਚੇ ਸਨ। ਦੋ ਰੋਜ਼ਾ ਫੈਸਟੀਵਲ ਦੇ ਪਹਿਲੇ ਦਿਨ ਜਾਵਾ ਤੇ ਐਂਡਰਾਇਡ ਨਾਲ ਸਬੰਧਤ ਵਿਦਿਆਰਥੀਆਂ ਦਾ ਇਕ ਕੁਇੱਜ਼ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿਚ ਸਹੀ ਜਵਾਬ ਦੇਣ ਵਾਲੇ ਵਿਦਿਆਰਥੀਆਂ ਨੂੰ ਗੂਗਲ ਵਲੋਂ ਸਨਮਾਨਿਤ ਕੀਤਾ ਗਿਆ।

You must be logged in to post a comment Login