ਗੋਆ ਕਾਂਗਰਸ ਵਿੱਚ ਬਗਾਵਤ ਦਾ ਭਾਜਪਾ ਨਾਲ ਕੋਈ ਲੈਣ-ਦੇਣ ਨਹੀਂ: ਪ੍ਰਮੋਦ ਸਾਵੰਤ

ਗੋਆ ਕਾਂਗਰਸ ਵਿੱਚ ਬਗਾਵਤ ਦਾ ਭਾਜਪਾ ਨਾਲ ਕੋਈ ਲੈਣ-ਦੇਣ ਨਹੀਂ: ਪ੍ਰਮੋਦ ਸਾਵੰਤ

ਪਣਜੀ, 12 ਜੁਲਾਈ- ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਮੰਗਲਵਾਰ ਨੂੰ ਦੱਸਿਆ ਕਿ ਸੂਬਾਈ ਕਾਂਗਰਸ ਦੇ ਵਿਧਾਇਕ ਦਲ ਵਿੱਚ ਹੋਈ ‘ਬਗਾਵਤ’ ਦਾ ਭਾਜਪਾ ਨਾਲ ਕੋਈ ਲੈਣ-ਦੇਣ ਨਹੀਂ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਗੋਆ ਦੇ ਕੁੱਲ 11 ਕਾਂਗਰਸੀ ਵਿਧਾਇਕਾਂ ਵਿੱਚੋਂ ਪੰਜ ਵਿਧਾਇਕਾਂ ਨਾਲ ਸੰਪਰਕ ਨਹੀਂ ਹੋ ਰਿਹਾ ਸੀ ਜਿਸ ਨਾਲ ਪਾਰਟੀ ਵਿੱਚ ਫੁਟ ਪੈਣ ਦੇ ਖਦਸ਼ੇ ਪ੍ਰਗਟਾਏ ਜਾ ਰਹੇ ਸਨ। ਦੱਸਣਯੋਗ ਹੈ ਕਿ ਇਨ੍ਹਾਂ ਵਿਧਾਇਕਾਂ ਨੇ ਸੋਮਵਾਰ ਨੂੰ ਸ਼ੁਰੂ ਹੋਏ ਗੋਆ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਵਿੱਚ ਸ਼ਿਰਕਤ ਵੀ ਕੀਤੀ ਸੀ ਅਤੇ ਦਾਅਵਾ ਕੀਤਾ ਸੀ ਕਿ ਵਿਰੋਧੀ ਧਿਰ ਵਿੱਚ ਕੋਈ ‘ਗੜਬੜ’ ਨਹੀਂ ਹੈ।

You must be logged in to post a comment Login