ਪਣਜੀ, 7 ਸਤੰਬਰ- ਗੋਆ ਦੇ ਪੋਰਵੋਰਿਮ ਵਿੱਚ ਸੁਨਾਮੀ ਚਿਤਾਵਨੀ ਪ੍ਰਣਾਲੀ ਤੋਂ ਸੁਨਾਮੀ ਚਿਤਾਵਨੀ ਵਾਲਾ ਘੁੱਗੂ ਗਲਤੀ ਨਾਲ ਵੱਜ ਗਿਆ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਸਥਾਨਕ ਵਾਸੀਆਂ ਨੇ ਦੱਸਿਆ ਕਿ ਬੁੱਧਵਾਰ ਰਾਤ ਕਰੀਬ 9 ਵਜੇ ਚਿਤਾਵਨੀ ਘੁੱਗੂ ਵੱਜਣਾ ਸ਼ੁਰੂ ਹੋਇਆ, ਜੋ ਕਰੀਬ 20 ਮਿੰਟ ਤੱਕ ਵੱਜਿਆ। ਪ੍ਰਸ਼ਾਸਨ ਨੇ ਦੱਸਿਆ ਕਿ ਸਾਇਰਨ ਕਿਸੇ ਤਕਨੀਕੀ ਨੁਕਸ ਕਾਰਨ ਵੱਜਿਆ ਜਾਂ ਕਿਸੇ ਹੋਰ ਕਾਰਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਰਾਜ ਦੇ ਮੰਤਰੀ ਨੇ ਮਾਮਲੇ ਦੀ ਰਿਪੋਰਟ ਤਲਬ ਕੀਤੀ ਹੈ।

You must be logged in to post a comment Login