ਗੋਆ: ਦਲ-ਬਦਲੀ ਰੋਕਣ ਲਈ ਆਪ ਨੇ ਆਪਣੇ ਉਮੀਦਵਾਰਾਂ ਤੋਂ ਹਲਫ਼ਨਾਮੇ ਲਏ

ਗੋਆ: ਦਲ-ਬਦਲੀ ਰੋਕਣ ਲਈ ਆਪ ਨੇ ਆਪਣੇ ਉਮੀਦਵਾਰਾਂ ਤੋਂ ਹਲਫ਼ਨਾਮੇ ਲਏ

ਪਣਜੀ, 2 ਫਰਵਰੀ- ਗੋਆ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਦੇ ਸਾਰੇ 40 ਉਮੀਦਵਾਰਾਂ ਨੇ ਅੱਜ ਹਲਫ਼ਨਾਮਿਆਂ ‘ਤੇ ਦਸਤਖਤ ਕੀਤੇ ਅਤੇ ਵਾਅਦਾ ਕੀਤਾ ਕਿ ਉਹ ਭ੍ਰਿਸ਼ਟਾਚਾਰ ਜਾਂ ਦਲ-ਬਦਲੀ ਵਿੱਚ ਸ਼ਾਮਲ ਨਹੀਂ ਹੋਣਗੇ। ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘ਗੋਆ ਦੀ ਰਾਜਨੀਤੀ ਦੀ ਸਭ ਤੋਂ ਵੱਡੀ ਸਮੱਸਿਆ ਵਾਰ-ਵਾਰ ਦਲ-ਬਦਲੀ ਹੈ। ਅਸੀਂ ਚਾਹੁੰਦੇ ਹਾਂ ਕਿ ਵੋਟਿੰਗ ਤੋਂ ਪਹਿਲਾਂ ਹੀ ਸਾਡੇ ਵੱਲੋਂ ਇਸ ਸਮੱਸਿਆ ਨੂੰ ਖਤਮ ਕਰ ਦਿੱਤਾ ਜਾਵੇ।’

You must be logged in to post a comment Login