ਗੋਪਾਲ ਬਾਗਲੇ ਆਸਟਰੇਲੀਆ ’ਚ ਹੋਣਗੇ ਭਾਰਤ ਦੇ ਨਵੇਂ ਹਾਈ ਕਮਿਸ਼ਨਰ

ਗੋਪਾਲ ਬਾਗਲੇ ਆਸਟਰੇਲੀਆ ’ਚ ਹੋਣਗੇ ਭਾਰਤ ਦੇ ਨਵੇਂ ਹਾਈ ਕਮਿਸ਼ਨਰ

ਨਵੀਂ ਦਿੱਲੀ, 13 ਸਤੰਬਰ- ਸੀਨੀਅਰ ਡਿਪਲੋਮੈਟ ਗੋਪਾਲ ਬਾਗਲੇ ਨੂੰ ਆਸਟਰੇਲੀਆ ਵਿਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। 1992 ਬੈਚ ਦੇ ਭਾਰਤੀ ਵਿਦੇਸ਼ ਸੇਵਾ ਅਧਿਕਾਰੀ ਸ੍ਰੀ ਬਾਗਲੇ ਸ੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਹਨ। ਵਿਦੇਸ਼ ਮੰਤਰਾਲੇ ਦੇ ਬਿਆਨ ਵਿੱਚ ਕਿਹਾ ਗਿਆ ਹੈ, ‘ਸ੍ਰੀਲੰਕਾ ਵਿੱਚ ਮੌਜੂਦਾ ਭਾਰਤ ਦੇ ਹਾਈ ਕਮਿਸ਼ਨਰ ਗੋਪਾਲ ਬਾਗਲੇ ਨੂੰ ਆਸਟਰੇਲੀਆ ਵਿੱਚ ਦੇਸ਼ ਦਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।’ ਬਾਗਲੇ ਆਸਟਰੇਲੀਆ ਵਿੱਚ ਭਾਰਤੀ ਹਾਈ ਕਮਿਸ਼ਨਰ ਵਜੋਂ ਮਨਪ੍ਰੀਤ ਵੋਹਰਾ ਦੀ ਥਾਂ ਲੈਣਗੇ।

You must be logged in to post a comment Login