ਗੋਲਡ ਮੈਡਲਿਸਟ ਅਰਪਿੰਦਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ

ਗੋਲਡ ਮੈਡਲਿਸਟ ਅਰਪਿੰਦਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ

ਅੰਮ੍ਰਿਤਸਰ : ਏਸ਼ੀਅਨ ਖੇਡਾਂ ‘ਚ ਤੀਹਰੀ ਛਾਲ ‘ਚ ਗੋਲਡ ਮੈਡਲ ਜਿੱਤਣ ਵਾਲੇ ਅਰਪਿੰਦਰ ਸਿੰਘ ਪਰਿਵਾਰ ਤੇ ਕੋਚ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਇਲਾਹੀ ਕੀਰਤਨ ਵੀ ਸਰਵਨ ਕੀਤਾ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਪੰਜਾਬ ਸਰਕਾਰ ਵਲੋਂ ਖੇਡ ਨੀਤੀ ‘ਚ ਲਿਆਂਦੀ ਗਈ ਤਬਦੀਲੀ ਦੀ ਸਰਾਹਨਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਅੱਗੇ ਖੇਡਾਂ ਤੇ ਸਟੇਡੀਅਮ ਦਾ ਸੁਧਾਰ ਕਰਨ ਦੀ ਅਪੀਲ ਵੀ ਕੀਤੀ। ਤੁਹਾਨੂੰ ਦੱਸ ਦਈਏ ਕਿ ਸਰਕਾਰ ਵਲੋਂ ਅਰਪਿੰਦਰ ਸਿੰਘ ਨੂੰ ਡੀ.ਐੱਸ.ਪੀ. ਦੀ ਨੌਕਰੀ ਦਿੱਤੀ ਜਾ ਰਹੀ ਹੈ। ਇਸ ਦੌਰਾਨ ਅਰਪਿੰਦਰ ਦੇ ਕੋਚ ਸੁਖਦੇਵ ਸਿੰਘ ਪੰਨੂੰ ਨੇ ਅਰਪਿੰਦਰ ਦੀ ਜਿੱਤ ‘ਤੇ ਖੁਸ਼ ਹੁੰਦਿਆਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਵੀ ਸਰਕਾਰ ਵਲੋਂ ਖਿਡਾਰੀਆਂ ਸਬੰਧੀ ਚੁੱਕੇ ਕਦਮ ਦੀ ਸ਼ਲਾਘਾ ਕੀਤੀ। ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਖੇਡ ਨੀਤੀ ‘ਚ ਤਬਦੀਲੀ ਕੀਤੀ ਹੈ, ਜਿਸ ‘ਚ ਗੋਲਡ ਜਿੱਤਣ ਵਾਲੇ ਖਿਡਾਰੀਆਂ ਨੂੰ ਮਿਲਣ ਵਾਲੀ ਇਨਾਮ ਦੀ ਰਾਸ਼ੀ ਵਧਾ ਕੇ 26 ਲੱਖ ਤੋਂ 1 ਕਰੋੜ ਕੀਤੀ ਗਈ ਹੈ ਤੇ ਨਾਲ ਹੀ ਯੋਗਤਾ ਮੁਤਾਬਕ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਜਾ ਰਹੀਆਂ ਹਨ।

You must be logged in to post a comment Login