ਨਵੀਂ ਦਿੱਲੀ : ਹੁਣ ਤੁਸੀਂ ਘਰ ਬੈਠੇ ਪਾਸਪੋਰਟ ਬਣਵਾਉਣ ਲਈ ਅਪਲਾਈ ਕਰ ਸਕੋਗੇ ਅਤੇ ਪਾਸਪੋਰਟ ਬਣ ਜਾਣ ਤੋਂ ਬਾਅਦ ਇਹ ਤੁਹਾਡੇ ਘਰ ਵੀ ਪਹੁੰਚ ਜਾਵੇਗਾ। ਇਸ ਦੀ ਜਾਣਕਾਰੀ ਮੰਗਲਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦਿੱਤੀ। ਸੁਸ਼ਮਾ ਸਵਰਾਜ ਨੇ ਦੱਸਿਆ ਕਿ ਇਸ ਲਈ ਤੁਹਾਨੂੰ ਆਪਣੇ ਮੋਬਾਈਲ ‘ਤੇ ‘ਪਾਸਪੋਰਟ ਐਪ’ ਡਾਊਨ ਲੋਡ ਕਰਨੀ ਹੋਵੇਗੀ। ਡਾਊਨਲੋਡ ਕਰਨ ਤੋਂ ਬਾਅਦ ਇਸ ਦੇ ਜ਼ਰੀਏ ਪਾਸਪੋਰਟ ਅਪਲਾਈ ਕਰ ਸਕਦੇ ਹੋ।
ਸੁਸ਼ਮਾ ਨੇ ਦੱਸਿਆ ਕਿ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਪਾਸਪੋਰਟ ਲਈ ਅਪਲਾਈ ਕੀਤਾ ਜਾ ਸਕਦਾ ਹੈ। ਵਿਦੇਸ਼ ਮੰਤਰੀ ਮੁਤਾਬਕ ਪੁਲਸ ਵਲੋਂ ਵੈਰੀਫਿਕੇਸ਼ਨ ਤੁਹਾਡੇ ਵਲੋਂ ਐਪ ‘ਤੇ ਦਿੱਤੇ ਪਤੇ ‘ਤੇ ਹੀ ਕੀਤਾ ਜਾਵੇਗਾ। ਵੈਰੀਫਿਕੇਸ਼ਨ ਪੂਰੀ ਹੋਣ ਤੋਂ ਬਾਅਦ ਪਾਸਪੋਰਟ ਵੀ ਇਸੇ ਪਤੇ ‘ਤੇ ਭੇਜ ਦਿੱਤਾ ਜਾਵੇਗਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਜਾਣਕਾਰੀ ਦਿੱਤੀ ਕਿ ਪਾਸਪੋਰਟ ਬਣਵਾਉਣ ਲਈ ਮੈਰਿਜ ਸਰਟੀਫਿਕੇਟ ਦੇਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਤਲਾਕਸ਼ੁਦਾ ਮਹਿਲਾਵਾਂ ਨੂੰ ਆਪਣੇ ਸਾਬਕਾ ਪਤੀ ਦਾ ਨਾਮ ਦੇਣ ਦੀ ਵੀ ਲੋੜ ਨਹੀਂ ਹੈ।ਕਿਵੇਂ ਡਾਊਨਲੋਡ ਕਰੀਏ ਮੋਬਾਈਲ ਐਪ : ਇਸ ਐਪ ਨੂੰ ਡਾਊਨਲੋਡ ਕਰਨ ਲਈ ਤੁਸੀਂ ਗੂਗਲ ਪਲੇਸਟੋਰ ‘ਤੇ ਪਹੁੰਚ ਕੇ ਇਸ ਐਪ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਐਪ ਦੇ ਜ਼ਰੀਏ ਤੁਸੀਂ ਪਾਸਪੋਰਟ ਨਾਲ ਜੁੜੇ ਹੋਰ ਵੀ ਕਈ ਕੰਮ ਕਰ ਸਕਦੇ ਹੋ।

You must be logged in to post a comment Login