ਚੀਨ ਦੇ ਸਾਬਕਾ ਰਾਸ਼ਟਰਪਤੀ ਜਿਨਤਾਓ ਨੂੰ ਬਾਹੋਂ ਫੜ ਕੇ ਕਨਵੈਨਸ਼ਨ ’ਚੋਂ ਬਾਹਰ ਕੱਢਿਆ

ਚੀਨ ਦੇ ਸਾਬਕਾ ਰਾਸ਼ਟਰਪਤੀ ਜਿਨਤਾਓ  ਨੂੰ ਬਾਹੋਂ ਫੜ ਕੇ ਕਨਵੈਨਸ਼ਨ ’ਚੋਂ ਬਾਹਰ ਕੱਢਿਆ

ਪੇਈਚਿੰਗ, 22 ਅਕਤੂਬਰ- ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀਪੀਸੀ) ਦੀ ਜਨਰਲ ਕਨਵੈਨਸ਼ਨ ਨਾਟਕੀ ਢੰਗ ਨਾਲ ਸਮਾਪਤ ਹੋ ਗਈ ਅਤੇ ਸਾਬਕਾ ਰਾਸ਼ਟਰਪਤੀ ਹੂ ਜਿਨਤਾਓ ਨੂੰ ਮੀਡੀਆ ਦੇ ਸਾਹਮਣੇ ਮੰਚ ਤੋਂ ਜ਼ਬਰਦਸਤੀ ਹਟਾ ਦਿੱਤਾ ਗਿਆ। 79 ਸਾਲਾ ਜਿਨਤਾਓ ਰਾਸ਼ਟਰਪਤੀ ਜਿਨਪਿੰਗ ਅਤੇ ਹੋਰ ਉੱਚ ਨੇਤਾਵਾਂ ਦੇ ਨਾਲ ਗ੍ਰੇਟ ਹਾਲ ਆਫ ਪੀਪਲ (ਸੰਸਦ ਭਵਨ) ਵਿੱਚ ਪਹਿਲੀ ਕਤਾਰ ਵਿੱਚ ਬੈਠੇ ਸਨ, ਜਦੋਂ ਦੋ ਵਿਅਕਤੀਆਂ ਨੇ ਉਨ੍ਹਾਂ ਨੂੰ ਮੀਟਿੰਗ ਛੱਡਣ ਲਈ ਕਿਹਾ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਵਿਅਕਤੀ ਸੁਰੱਖਿਆ ਕਰਮਚਾਰੀ ਸਨ। ਇਹ ਘਟਨਾ ਉਦੋਂ ਵਾਪਰੀ ਜਦੋਂ ਸਥਾਨਕ ਅਤੇ ਵਿਦੇਸ਼ੀ ਮੀਡੀਆ ਨੂੰ 2,296 ਡੈਲੀਗੇਟਾਂ ਵਾਲੀ ਮੀਟਿੰਗ ਨੂੰ ਕਵਰ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਘਟਨਾ ਦਾ ਕਰੀਬ ਇਕ ਮਿੰਟ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ, ਜਿਸ ‘ਚ ਜਿਨਤਾਓ  ਬਾਹਰ ਕੱਢਣ ਕਾਰਨ ਸੁਰੱਖਿਆ ਕਰਮਚਾਰੀਆਂ ਨਾਲ ਵਿਰੋਧ ਕਰਦੇ ਹੋਏ ਦੇਖਿਆ ਜਾ ਰਿਹਾ ਹੈ। ਜਿਨਤਾਓ ਨੇ ਆਪਣਾ 10 ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ 2010 ਵਿੱਚ ਸ਼ਾਂਤੀਪੂਰਵਕ ਸੱਤਾ ਦਾ ਤਬਾਦਲਾ ਕੀਤਾ।

You must be logged in to post a comment Login