ਚੀਨ ਨੇ ਭਾਰਤੀ ਸਰਹੱਦਾਂ ਨੇੜੇ ਮਨਾਏ ਤਿੱਬਤ ’ਤੇ ਕਬਜ਼ੇ ਦੇ ਜਸ਼ਨ

ਚੀਨ ਨੇ ਭਾਰਤੀ ਸਰਹੱਦਾਂ ਨੇੜੇ ਮਨਾਏ ਤਿੱਬਤ ’ਤੇ ਕਬਜ਼ੇ ਦੇ ਜਸ਼ਨ

ਪੇਈਚਿੰਗ, 31 ਮਾਰਚ- ਚੀਨ ਵੱਲੋਂ ਤਿੱਬਤ ਵਿੱਚ ਭਾਰਤ ਅਤੇ ਭੂਟਾਨ ਨਾਲ ਲੱਗਦੀਆਂ ਸਰਹੱਦਾਂ ਨੇੜੇ ਨਵੇਂ ਪਿੰਡ ਉਸਾਰੇ ਜਾ ਰਹੇ ਹਨ। ਉਸ ਵੱਲੋਂ ਬੀਤੇ ਦਿਨ ਤਿੱਬਤ ’ਤੇ ਕਬਜ਼ੇ ਦੀ 65ਵੀਂ ਵਰ੍ਹੇਗੰਢ ਦੇ ਜਸ਼ਨ ਨਵੇਂ ਸਰਹੱਦੀ ਪਿੰਡਾਂ ਵਿੱਚ ਸਥਾਨਕ ਲੋਕਾਂ ਅਤੇ ਸਰਹੱਦੀ ਫੌਜਾਂ ਨਾਲ ਮਿਲ ਕੇ ਮਨਾਏ ਗਏ ਹਨ। ਅਧਿਕਾਰਤ ਮੀਡੀਆ ਰਿਪੋਰਟਾਂ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਤਿੱਬਤ ਨੂੰ ਚੀਨ ਆਪਣੇ ਚੀਨੀ ਨਾਮ ‘ਸ਼ਿਜ਼ਾਂਗ’ ਨਾਲ ਦਰਸਾਉਂਦਾ ਹੈ। ਉਹ ਤਿੱਬਤੀ ਖੇਤਰ ਵਿੱਚ 28 ਮਾਰਚ ਨੂੰ ਪਿਛਲੇ ਕਈ ਸਾਲਾਂ ਤੋਂ ਜਮਹੂਰੀ ਸੁਧਾਰ ਦਿਵਸ ਵਜੋਂ ਮਨਾਉਂਦਾ ਆ ਰਿਹਾ ਹੈ। ਚੀਨ ਇਸ ਦਿਨ ਨੂੰ ਹਿਮਾਲਿਆਈ ਖੇਤਰ ਵਿੱਚ ਦਲਾਈਲਾਮਾ ਦੇ ਸ਼ਾਸਨ ਦੇ ਅੰਤ ਵਜੋਂ ਦਰਸਾਉਂਦਾ ਹੈ। ਦਲਾਈਲਾਮਾ ਨੇ ਤਿੱਬਤ ਤੋਂ ਭੱਜ ਕੇ 1959 ਤੋਂ ਭਾਰਤ ਵਿੱਚ ਸ਼ਰਨ ਲਈ ਹੋਈ ਹੈ। ਸਰਕਾਰੀ ਖ਼ਬਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, ‘‘ਬੀਤੇ ਵੀਰਵਾਰ ਜਮਹੂਰੀ ਸੁਧਾਰਾਂ ਦੀ 65ਵੀਂ ਵਰ੍ਹੇਗੰਢ ਮਨਾਈ ਗਈ। –

You must be logged in to post a comment Login