ਨਵੀਂ ਦਿੱਲੀ- ਜਸਟਿਸ ਰੰਜਨ ਗੋਗੋਈ ਬੁੱਧਵਾਰ ਨੂੰ ਦੇਸ਼ ਦੇ 46ਵੇਂ ਚੀਫ ਜਸਟਿਸ ਬਣ ਗਏ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ‘ਚ ਉਨ੍ਹਾਂ ਨੂੰ ਚੀਫ ਜਸਟਿਸ ਦੇ ਅਹੁਦੇ ਦੀ ਸਹੁੰ ਚਕਾਈ। 8 ਮਹੀਨਿਆਂ ਤੋਂ ਪਹਿਲਾਂ ਜਸਟਿਸ ਗੋਗੋਈ ਚਰਚਾ ‘ਚ ਆਏ ਸੀ। ਜਦੋਂ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਕਰ ਆਪਣੇ ਤਿੰਨ ਸਾਥੀਆਂ ਨਾਲ ਸੁਪਰੀਮ ਕੋਰਟ ਦੀ ਕਾਰਜਸ਼ੈਲੀ, ਮੁਕਦਮਾਂ ਦੀ ਵੰਡ ਅਤੇ ਰੋਸਟਰ ਸਿਸਟਮ ‘ਤੇ ਸਵਾਲ ਉਠਾਏ ਸੀ। ਅਹੁਦੇ ਦੀ ਸਹੁੰ ਲੈਣ ਦੇ ਨਾਲ ਹੀ ਚੀਫ ਜਸਟਿਸ ਰੰਜਨ ਗੋਗੋਈ ਐਕਸ਼ਨ ਮੋਡ ‘ਚ ਆ ਗਏ। ਸੁਪਰੀਮ ਕੋਰਟ ਪਹੁੰਚਣ ਦੇ ਬਾਅਦ ਉਨ੍ਹਾਂ ਨੇ ਮਾਮਲਿਆਂ ਦੀ ਸੁਣਵਾਈ ਲਈ ਨਵਾਂ ਰੋਸਟਰ ਜਾਰੀ ਕੀਤਾ। ਇਸ ਦੇ ਤਹਿਤ ਉਨ੍ਹਾਂ ਨੇ ਚੀਫ ਜਸਟਿਸ ਗੋਗੋਈ ਜਨਹਿਤ ਪਟੀਸ਼ਨਾਂ ਨਾਲ ਜੁੜੇ ਮਾਮਲਿਆਂ ਨੂੰ ਦੇਖਣਗੇ। ਇਸ ‘ਚ ਚੋਣਾਂ ਸੰੰਬੰਧੀ ਕੋਰਟ ਦਾ ਸੰਵਿਧਾਨਿਕ ਅਹੁਦਿਆਂ ‘ਤੇ ਨਿਯੁਕਤੀ ਨਾਲ ਜੁੜੇ ਕਈ ਅਹਿਮ ਮਾਮਲੇ ਹਨ। ਇਨ੍ਹਾਂ ਮਾਮਲਿਆਂ ਨੂੰ ਬੈਂਚ ਤਕ ਭੇਜਣ ਦਾ ਫੈਸਲਾ ਵੀ ਸੀ.ਜੇ.ਆਈ. ਹੀ ਕਰਨਗੇ।
ਨਾ ਘਰ ਹੈ ਨਾ ਹੀ ਕਾਰ,ਪਤਨੀ ਦੇ ਕੋਲ 15 ਤੋਲਾ ਸੋਨਾ
ਚੀਫ ਜਸਟਿਸ ਬਣਨ ਤੋਂ ਬਾਅਦ ਉਨ੍ਹਾਂ ਨੇ ਮਾਂ ਦੇ ਪੈਰ ਛੂਹੇ। ਰਾਜਘਾਟ ਜਾ ਕੇ ਗਾਂਧੀ ਜੀ ਨੂੰ ਸ਼ਰਧਾਂਜਲੀ ਦਿੱਤੀ। ਅਜਿਹਾ ਕਰਨ ਵਾਲੇ ਉਹ ਪਹਿਲੇ ਜੱਜ ਹਨ ਉਨ੍ਹਾਂ ਦੇ ਕੋਲ ਨਾ ਘਰ ਹੈ ਅਤੇ ਨਾ ਕਾਰ। ਪਤਨੀ ਦੇ ਕੋਲ 15 ਤੋਲਾ ਸੋਨਾ ਹੈ।
ਸਿਰਫ ਐਮਰਜੇਂਸੀ ਵਾਲੇ ਕੇਸਾਂ ਦੀ ਤੁਰੰਤ ਸੁਣਵਾਈ ਹੋਵੇਗੀ
ਗੋਗੋਈ ਨੇ ਕੇਸਾਂ ਦੀ ਤੁਰੰਤ ਸੁਣਵਾਈ ਦਾ ਨਿਯਮ ਵੀ ਤੈਅ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੋਈ ਫਾਂਸੀ ਚੜ੍ਹਣ ਵਾਲਾ ਹੈ ਜਾਂ ਕਿਸੇ ਨੂੰ ਉਸ ਦੇ ਘਰ ਤੋਂ ਬੇਦਖਲ ਕਰ ਦਿੱਤਾ ਗਿਆ ਹੈ ਤਾਂ ਅਜਿਹੇ ਹੀ ਮਾਮਲਿਆਂ ‘ਚ ਤੱਤਕਾਲ ਸੁਣਵਾਈ ਹੋਵੇਗੀ। ਜ਼ਰੂਰੀ ਮੈਟਰ ਦਾ ਮਤਲਬ ਜ਼ਰੂਰੀ ਹੀ ਹੋਣਾ ਚਾਹੀਦਾ ਹੈ।
ਵਕੀਲ ਨੂੰ ਕਿਹਾ-ਕੋਰਟ ਰੂਮ ਵਧਾਈਆਂ ਲਈ ਨਹੀਂ ਹੈ
ਪਹਿਲੇ ਹੀ ਦਿਨ ਚੀਫ ਜਸਟਿਸ ਗੋਗੋਈ ਦੇ ਸਖਤ ਤੇਵਰ ਦੇਖਣ ਨੂੰ ਮਿਲੇ। ਉਹ ਕੋਰਟ ਰੂਮ ‘ਚ ਪਹੁੰਚੇ ਤਾਂ ਵਕੀਲ ਨੇ ਵਧਾਈ ਦਿੱਤੀ। ਇਸ ‘ਤੇ ਉਨ੍ਹਾਂ ਨੇ ਕਿਹਾ ਕਿ ਕੋਰਟ ਰੂਮ ਵਧਾਈ ਦੇਣ ਲਈ ਨਹੀਂ ਹੈ। ਸ਼ਾਮ ਨੂੰ ਉਨ੍ਹਾਂ ਨੇ ਇਕ ਪ੍ਰੋਗਰਾਮ ‘ਚ ਕਿਹਾ- ਹਾਂ ਮੈਂ ਸਖਤ ਹਾਂ ਜੋ ਹਾਂ ਸੋ ਹਾਂ। ਮੈਂ ਕਿਸੇ ਲਈ ਆਪਣੇ ਆਪ ਨੂੰ ਬਦਲ ਨਹੀਂ ਸਕਦਾ।

You must be logged in to post a comment Login