ਚੋਣਾਂ ਨਜਦੀਕ ਆਉਂਦਿਆਂ ਹੀ ਬਾਦਲ ਦਲ ਨੂੰ ਬੇਅਦਬੀਆਂ ਦਾ ਖਿਆਲ ਆਇਆ

ਅੰਮ੍ਰਿਤਸਰ- ਖ਼ਬਰਾਂ ਅਨੁਸਾਰ ਬਾਦਲ ਦਲ ਵੱਲੋਂ 2 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਬੇਅਦਬੀਆਂ ਦੇ ਮਾਮਲੇ ‘ਤੇ ਪੰਥਕ ਇਕੱਠ ਕਰਵਾਇਆ ਜਾਵੇਗਾ, ਪਰ ਕੀ ਇਸ ਵਿੱਚ ਸਮੁੱਚੀਆਂ ਪੰਥਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਸ਼ਖਸ਼ੀਅਤਾਂ ਨੂੰ ਸੱਦਾ ਦਿੱਤਾ ਜਾਵੇਗਾ ਜਾਂ ਨਹੀਂ ਇਹ ਸਪੱਸ਼ਟ ਨਹੀਂ ਹੈ।ਇਸ ਪੰਥਕ ਇਕੱਠ ਨੂੰ ਕੁੱਝ ਕੁ ਮੁੱਦੇ ਜਰੂਰ ਵਿਚਾਰਨੇ ਚਾਹੀਦੇ ਹਨ ਕਿ 1. ਸਿਰਸੇ ਵਾਲੇ ਸਾਧ ਨੂੰ ਬਿਨਾ ਮੰਗਿਆਂ ਮਾਫੀ ਕਿਉਂ ਦਿਵਾਈ ? 2 ਇਸ ਮਾਫੀ ਨੂੰ ਜਾਇਜ਼ ਠਹਿਰਾਉਣ ਲਈ ਸ਼੍ਰੋਮਣੀ ਕਮੇਟੀ ਦੇ ਫੰਡ ਵਿੱਚੋਂ 95 ਲੱਖ ਰੁਪਏ ਇਸ਼ਤਿਹਾਰਬਾਜੀ ‘ਤੇ ਕਿਉਂ ਖਰਚੇ ? 3. ਤਖਤ ਸਾਹਿਬਾਨਾ ਦੇ ਜਥੇਦਾਰਾਂ ਨੂੰ ਆਪਣੇ ਨਿਵਾਸ ( ਚੰਡੀਗੜ੍ਹ ) ਕਿਉਂ ਬੁਲਾਇਆ ? 4. “ ਪੰਥਕ “ ਸਰਕਾਰ ਵੱਲੋਂ ਦੋਸ਼ੀਆਂ ਨੂੰ ਫੜਕੇ ਸਜ਼ਾ ਦਿਵਾਉਣ ਲਈ ਯੋਗ ਕਾਰਵਾਈ ਕਿਉਂ ਨਹੀਂ ਕੀਤੀ ? 5. ਮੁੱਖ ਮੰਤਰੀ, ਗ੍ਰਹਿ ਮੰਤਰੀ ‘ਤੇ ਸੂਬਾ ਪੁਲਿਸ ਮੁੱਖੀ ਦੇ ਹੁਕਮ ਬਿਨ੍ਹਾਂ ਗੋਲੀ ਨਹੀਂ ਚੱਲ ਸਕਦੀ, ਬਹਿਬਲ ਕਲਾਂ ‘ਤੇ ਬਰਗਾੜੀ ਗੋਲੀ ਕਾਂਡ ਕਿਸਦੇ ਕਹਿਣ ‘ਤੇ ਅਤੇ ਕਿਉਂ ਕਰਵਾਏ ਗਏ ?6. ਗੋਲੀ ਕਾਂਡ ਲਈ ਜਿੰਮੇਵਾਰ ਪੁਲਿਸ ਅਣਪਛਾਤੀ ਕਿਵੇਂ ਹੋ ਸਕਦੀ ਹੈ ‘ਤੇ ਉਨ੍ਹਾਂ ਦੀ ਮੱਦਦ ਕਿਉਂ ਕੀਤੀ ?7. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਕਿੱਥੇ ਗਏ ? 8. ਜਨਸੰਘ, ਬੀ. ਜੀ. ਪੀ. ਨਾਲ ਸਿਆਸੀ ਹਿੱਤਾਂ ਖ਼ਾਤਰ ਪਾਈ ਯਾਰੀ ਪੁਗਾਉਂਦੇ ਹੋਏ ਆਰ. ਐਸ. ਐਸ. ਦੀ ਸਿੱਖ ਸੰਸਥਾਵਾਂ ਵਿੱਚ ਘੁਸਪੈਠ ਕਿਉਂ ਕਰਵਾਈ ਗਈ ? ਪ੍ਰਧਾਨ ਸੂਬਾ ਸਿੰਘ, ਸਕੱਤਰ ਜਨਰਲ ਸਰਬਜੀਤ ਸਿੰਘ, ਜਨਰਲ ਸਕੱਤਰ ਸਤਿੰਦਰ ਸਿੰਘ ਮੰਗੂਵਾਲ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਅੱਗੇ ਕਿਹਾ ਕਿ ਕਿਸਾਨ ਵਿਰੋਧੀ ਕਾਲੇ ਕਨੂੰਨਾਂ ਦੀ ਪਹਿਲਾਂ ਹਮਾਇਤ ਪਰ ਹਵਾ ਦਾ ਰੁੱਖ ਦੇਖਦਿਆਂ ਵਿਰੋਧ ਤੇ ਬੀ. ਜੇ. ਪੀ ਨਾਲ ਅੰਦਰੂਨੀ ਏਕਤਾ ਕਾਇਮ ਰੱਖਦਿਆਂ ਬਾਹਰੀ ਤੋੜ ਵਿਛੋੜਾ, ਧਾਰਾ 356 ਦਾ ਵਿਰੋਧ ਕਰਨ ਵਾਲੀ ਪਾਰਟੀ ਵੱਲੋਂ ਧਾਰਾ 370 ਖਤਮ ਕਰਕੇ ਜੰਮੂ ਕਸ਼ਮੀਰ ਨੂੰ ਅਲੱਗ ਕਰਦਿਆਂ ਰਾਜ ਦਾ ਦਰਜਾ ਖੋਹਣ ਦੇ ਹੱਕ ਵਿੱੱਚ ਵੋਟ।1997 ਵਿੱਚ ਸੱਤਾ ਸੰਭਾਲਣ ਵੇਲੇ ਜੂਨ 1984 ਤੋਂ ਉਸ ਸਮੇਂ ਤੱਕ ਦੇ ਦੁਖਾਂਤ ਦਾ ਵਾਅਦੇ ਮੁਤਬਕ ਵਾਈਟ ਪੇਪਰ ਜਾਰੀ ਨਾਂ ਕਰਨਾਂ, ਦੋਸ਼ੀ ਪੁਲਿਸ ਅਫਸਰਾਂ iਖ਼ਲਾਫ ਕਾਰਵਾਈ ਨਾਂ ਕਰਨਾਂ, ਅਡੀਸ਼ਨਲ ਡੀ. ਆਈ. ਜੀ. ਮਿ: ਤਿਵੜੀ ਦੀ ਰਿਪੋਰਟ ਦੇ ਬਾਵਜੂਦ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਮੁਲਾਜਮਾਂ iਖ਼ਲਾਫ ਕਾਰਵਾਈ ਨਾਂ ਕਰਨਾ ਆਪਣੀ ਹੀ ਪਾਰਟੀ ਦੇ ਮਨੁੱਖੀ ਅਧਿਕਾਰ ਵਿੰਗ ਦੇ ਜਨਰਲ ਸਕੱਤਰ ਸ੍ਰ: ਜਸਵੰਤ ਸਿੰਘ ਖਾਲੜਾ ਜੀ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਮੁਲਾਜਮਾਂ iਖ਼ਲਾਫ ਕਾਰਵਾਈ ਨਾਂ ਕਰਨਾ। 1995 ਵਿੱਚ ਅਨੰਦਪੁਰ ਸਾਹਿਬ ਦੇ ਮਤੇ ਨੂੰ ਵਾਪਸ ਲੈਂਦਿਆਂ ਪਾਰਟੀ ਨੂੰ ਪੰਜਾਬ ਪਾਰਟੀ ਐਲਾਨਣਾਂ।ਬੀ. ਬੀ. ਸੀ. ਰੇਡੀਉ ਤੋਂ ਸਿੱਖ ਫੌਜਆਂ ਨੂੰ ਬੈਰਕਾਂ ਛੱਡ ਕੇ ਆਉਣ ਲਈ ਕਹਿਣਾਂ ਪਰ ਮੁੜ ਕਦੇ ਉਨ੍ਹਾਂ ਦੀ ਯੋਗ ਸਾਰ ਨਾਂ ਲੈਣਾਂ।ਰਵਾਇਤੀ ਅਕਾਲੀਆਂ ਵੱਲੋਂ “ ਫੌਜ ਸਾਡੀਆਂ ਲਾਸ਼ਾਂ ਤੋਂ ਲੰਘ ਕੇ ਹੀ ਦਰਬਾਰ ਸਾਹਿਬ ਵਿਖੇ ਦਾਖਲ ਹੋ ਸਕੇਗੀ “ ਦੇ ਬਿਆਨ ਦੇਣੇ ਪਰ ਉਸ ਤੋਂ ਉਲਟ ਸਮੇਂ ਸਮੇਂ ਤੇ ਸਰਕਾਰ ਨਾਲ ਹਮਲੇ ਸਬੰਧੀ ਸਹਿਮਤੀ ਵਾਲੇ ਕਾਗਜ਼ ਪੱਤਰ ਮੀਡੀਆ ਵਿੱਚ ਜਾਰੀ ਹੋਣ ਦੇ ਬਾਵਜੂਦ ਆਪਣੀ ਸਰਕਾਰ ਵੇਲੇ ਨਿਰਪੱਖ ਜਾਂਚ ਨਾਂ ਕਰਵਾਉਣਾਂ।13 ਅਪ੍ਰੈਲ 1978 ਅੰਮ੍ਰਿਤਸਰ ਸਾਹਿਬ ਵਿਖੇ ਵਾਪਰੇ ਘੱਲੂਘਾਰੇ ਸਬੰਧੀ ਯੋਗ ਕਾਰਵਾਈ ਨਾਂ ਕਰਨਾ ਅਤੇ ਨਿਰੰਕਾਰੀ ਮੁਖੀ ਦਾ ਅੰਮ੍ਰਿਤਸਰ ( ਪੰਜਾਬ ) ਤੋਂ ਸੁਰੱਖਿਅਤ ਦਿੱਲੀ ਪੁੱਜ ਜਾਣਾਂ।1969/70 ਦੌਰਾਨ ਅਖਬਾਰਾਂ ਦੀਆਂ ਖ਼ਬਰਾਂ ਅਨੁਸਾਰ ਨੈਕਸਲਾਈਟ ਲਹਿਰ ਨਾਲ ਸਬੰਧਿਤ ਵਿਅਕਤੀਆਂ ਦੇ ਕਥਿਤ ਝੂਠੇ ਪੁਲਿਸ ਮੁਕਾਬਲੇ ਹੋਣ ਦੇ ਦੋਸ਼ਾਂ ਦੀ ਕੋਈ ਪੜਤਾਲ ਨਾਂ ਕਰਵਾਉਣਾਂ।ਪੰਜਾਬ ਦੇ ਪਾਣੀਆਂ ਸਬੰਧੀ ਢੁੱਕਵੀਂ ਕਾਰਵਾਈ ਨਾਂ ਕਰਨਾ ਇਤਿਆਦਿਕ ਹੋਰ ਅਨੇਕਾਂ ਸਵਾਲ ਹਨ ਜੋ ਕਿ ਜਵਾਬ ਮੰਗਦੇ ਹਨ।ਪਰ ਅਫਸੋਸ ਕਿ ਪੰਜਾਬ ਵਾਸੀ ਵੀ ਲੱਛੇਦਾਰ ਭਾਸ਼ਨ’ਤੇ ਜੁਮਲੇ ਸੁਣਦੇ ਹੋਏ ਆਟਾ ਦਾਲ ਸਕੀਮ ਵਰਗੀਆਂ ਖੈਰਾਤਾਂ ਵੋਟਾਂ ਦੌਰਾਨ ਮਿਲਦੇ ਨਸ਼ੇ ਜਾਂ ਪੈਸੇ ਲੈ ਕੇ ਵੋਟ ਪਾਉਣ ਨੂੰ ਹੀ ਆਪਣਾਂ ਨਸੀਬ ਮੰਨ ਬੈਠੇ ਹਨ।ਸਾਡੀ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਜਾਗੋ ਐਸਾ ਨਾਂ ਹੋਵੇ ਕਿ ਬਹੁਤ ਦੇਰ ਹੋ ਜਾਵੇ ਆਪਣੇ ਹੱਕਾਂ ਹਿੱਤਾਂ ਦੀ ਪੂਰਤੀ ਅਤੇ ਸਹੀ ਤਰਜ਼ਮਾਨੀ ਲਈ ਪੰਥ, ਪੰਜਾਬ ਅਤੇ ਪੰਜਾਬੀਅਤ ਦੇ ਪਹਿਰੇਦਾਰਾਂ ਦਾ ਸਾਥ ਦਿਉ ।

You must be logged in to post a comment Login