ਬਲੀਆ (ਯੂਪੀ), 2 ਅਗਸਤ- ਸਮਾਜਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਸ਼ਵਿਪਾਲ ਸਿੰਘ ਯਾਦਵ ਨੇ ਹਰਿਆਣਾ ਅਤੇ ਮਨੀਪੁਰ ਵਿੱਚ ਹਿੰਸਾ ਦੀਆਂ ਘਟਨਾਵਾਂ ਲਈ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਗਾਇਆ ਕਿ ਜਦੋਂ ਵੀ ਚੋਣਾਂ ਆਉਂਦੀਆਂ ਹਨ, ਉਹ ਸਾਜ਼ਿਸ਼ਾਂ ਘੜਦੀ ਹੈ ਤੇ ਦੰਗੇ ਕਰਵਾਉਂਦੀ ਹੈ। ਸ੍ਰੀ ਯਾਦਵ ਨੇ ਬੀਤੀ ਸ਼ਾਮ ਜ਼ਿਲ੍ਹੇ ਦੇ ਸਹਤਵਾਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ‘ਤੇ ਦੋਹਾਂ ਸੂਬਿਆਂ ‘ਚ ਹੋਈ ਹਿੰਸਾ ’ਤੇ ਹੋਛੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ,‘ ਭਾਜਪਾ ਦੇ ਲੋਕ ਸਿਰਫ ਹੋਛੀ ਸਿਆਸਤ ਕਰਦੇ ਹਨ, ਜਦ ਵੀ ਚੋਣਾਂ ਆਉਂਦੀਆਂ ਹਨ ਤਾਂ ਉਹ ਸਾਜ਼ਿਸ਼ ਕਰਕੇ ਦੰਗੇ ਕਰਵਾਉਂਦੇ ਹਨ।’

You must be logged in to post a comment Login