ਚੋਣ ਕਮਿਸ਼ਨਰ ਨਿਯੁਕਤੀ ਵਿਵਾਦ: ਸੁਪਰੀਮ ਕੋਰਟ ਐੱਨਜੀਓ ਦੀ ਪਟੀਸ਼ਨ 15 ਨੂੰ ਸੁਣੇਗੀ

ਚੋਣ ਕਮਿਸ਼ਨਰ ਨਿਯੁਕਤੀ ਵਿਵਾਦ: ਸੁਪਰੀਮ ਕੋਰਟ ਐੱਨਜੀਓ ਦੀ ਪਟੀਸ਼ਨ 15 ਨੂੰ ਸੁਣੇਗੀ

ਨਵੀਂ ਦਿੱਲੀ, 13 ਮਾਰਚ- ਸੁਪਰੀਮ ਕੋਰਟ ਨੇ ਮੁੱਖ ਚੋਣ ਕਮਿਸ਼ਨਰ (ਸੀਈਸੀ) ਦੀ ਚੋਣ ਲਈ ਬਣਾਈ ਕਮੇਟੀ ਵਿੱਚ ਭਾਰਤ ਦੇ ਚੀਫ਼ ਜਸਟਿਸ ਨੂੰ ਸ਼ਾਮਲ ਨਾ ਕਰਨ ਨੂੰ ਚੁਣੌਤੀ ਦੇਣ ਵਾਲੀ ਐੱਨਜੀਓ ਦੀ ਪਟੀਸ਼ਨ ’ਤੇ ਸੁਣਵਾਈ ਲਈ ਸਹਿਮਤੀ ਦੇ ਦਿੱਤੀ ਤੇ ਇਸ ’ਤੇ ਸੁਣਵਾਈ 15 ਮਾਰਚ ਨੂੰ ਹੋਵੇਗੀ। ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਬੈਂਚ ਨੇ ਐੱਨਜੀਓ ‘ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼’ ਵੱਲੋਂ ਪੇਸ਼ ਵਕੀਲ ਪ੍ਰਸ਼ਾਂਤ ਭੂਸ਼ਨ ਦੀਆਂ ਦਲੀਲਾਂ ਦਾ ਨੋਟਿਸ ਲਿਆ ਅਤੇ ਸ਼ੁੱਕਰਵਾਰ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ। ਸ੍ਰੀ ਭੂਸ਼ਨ ਨੇ ਪਟੀਸ਼ਨ ਦੀ ਤੁਰੰਤ ਸੁਣਵਾਈ ਲਈ ਠੋਸ ਦਲੀਲਾਂ ਪੇਸ਼ ਕੀਤੀਆਂ ਸਨ।

You must be logged in to post a comment Login