ਚੋਣ ਬਾਂਡ: ਐੱਸਬੀਆਈ ਦੀ ਅਰਜ਼ੀ ’ਤੇ 11 ਨੂੰ ਸੁਪਰੀਮ ਕਰੋਟ ਕਰੇਗੀ ਸੁਣਵਾਈ

ਚੋਣ ਬਾਂਡ: ਐੱਸਬੀਆਈ ਦੀ ਅਰਜ਼ੀ ’ਤੇ 11 ਨੂੰ ਸੁਪਰੀਮ ਕਰੋਟ ਕਰੇਗੀ ਸੁਣਵਾਈ

ਨਵੀਂ ਦਿੱਲੀ, 8 ਮਾਰਚ- ਸੁਪਰੀਮ ਕੋਰਟ ਦੇ ਪੰਜ ਜੱਜਾਂ ਦਾ ਸੰਵਿਧਾਨਕ ਬੈਂਚ ਰਾਜਨੀਤਕ ਪਾਰਟੀਆਂ ਵੱਲੋਂ ਨਕਦੀ ਵਿਚ ਤਬਦੀਲ ਕੀਤੇ ਹਰ ਚੋਣ ਬਾਂਡ ਦੇ ਵੇਰਵੇ ਦਾ ਖੁਲਾਸਾ ਕਰਨ ਲਈ 30 ਜੂਨ ਤੱਕ ਸਮਾਂ ਵਧਾਉਣ ਦੀ ਭਾਰਤ ਸਟੇਟ ਬੈਂਕ (ਐੱਸਬੀਆਈ) ਦੀ ਅਰਜ਼ੀ ’ਤੇ 11 ਮਾਰਚ ਨੂੰ ਅਰਜ਼ੀ ‘ਤੇ ਸੁਣਵਾਈ ਕਰੇਗਾ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲਾ ਬੈਂਚ ਐੱਸਬੀਆਈ ਖ਼ਿਲਾਫ਼ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਵਾਲੀ ਵੱਖਰੀ ਪਟੀਸ਼ਨ ‘ਤੇ ਵੀ ਸੁਣਵਾਈ ਕਰੇਗਾ।

You must be logged in to post a comment Login