ਚੌਥਾ ਕ੍ਰਿਕਟ ਟੈਸਟ: ਇੰਗਲੈਂਡ ਦੀਆਂ ਭਾਰਤ ਖ਼ਿਲਾਫ਼ 7 ਵਿਕਟਾਂ ’ਤੇ 302 ਦੌੜਾਂ

ਚੌਥਾ ਕ੍ਰਿਕਟ ਟੈਸਟ: ਇੰਗਲੈਂਡ ਦੀਆਂ ਭਾਰਤ ਖ਼ਿਲਾਫ਼ 7 ਵਿਕਟਾਂ ’ਤੇ 302 ਦੌੜਾਂ

ਰਾਂਚੀ, 23 ਫਰਵਰੀ- ਜੋਅ ਰੂਟ ਦੇ ਨਾਬਾਦ ਸੈਂਕੜੇ ਦੀ ਮਦਦ ਨਾਲ ਇੰਗਲੈਂਡ ਨੇ ਭਾਰਤ ਖ਼ਿਲਾਫ਼ ਚੌਥੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਅੱਜ ਸੱਤ ਵਿਕਟਾਂ ‘ਤੇ 302 ਦੌੜਾਂ ਬਣਾ ਲਈਆਂ ਹਨ। ਰੂਟ 226 ਗੇਂਦਾਂ ਵਿੱਚ ਨੌਂ ਚੌਕਿਆਂ ਦੀ ਮਦਦ ਨਾਲ 106 ਦੌੜਾਂ ਬਣਾਉਣ ਤੋਂ ਬਾਅਦ ਖੇਡ ਰਿਹਾ ਹੈ। ਓਲੀ ਰੌਬਿਨਸਨ ਨੇ ਉਸ ਦੇ ਨਾਲ 31 ਦੌੜਾਂ ਬਣਾਈਆਂ। ਭਾਰਤ ਲਈ ਪਹਿਲੀ ਵਾਰ ਖੇਡ ਰਹੇ ਆਕਾਸ਼ ਦੀਪ ਨੇ ਤਿੰਨ ਅਤੇ ਮੁਹੰਮਦ ਸਿਰਾਜ ਨੇ ਦੋ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਆਕਾਸ਼ ਦੀਪ ਨੇ ਆਪਣੇ ਪਹਿਲੇ ਟੈਸਟ ’ਚ ਅੱਜ ਤਿੰਨ ਵਿਕਟਾਂ ਝਟਕਾਈਆਂ, ਜਿਸ ਦੇ ਦਮ ‘ਤੇ ਭਾਰਤ ਨੇ ਦੁਪਹਿਰ ਦੇ ਖਾਣੇ ਤੱਕ 112 ਦੌੜਾਂ ’ਤੇ ਇੰਗਲੈਂਡ ਦੀ ਅੱਧੀ ਟੀਮ ਨੂੰ ਪੈਵੇਲੀਅਨ ਭੇਜ ਦਿੱਤਾ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਥਾਂ ‘ਤੇ ਆਏ ਆਕਾਸ਼ ਦੀਪ ਨੇ ਤਿੰਨ ਵਿਕਟਾਂ ਲਈਆਂ। ਉਸ ਨੇ ਬੇਨ ਡਕੇਟ (11), ਓਲੀ ਪੋਪ (0) ਅਤੇ ਜ਼ੈਕ ਕਰੋਲੀ (42) ਨੂੰ ਪੈਵੇਲੀਅਨ ਭੇਜਿਆ। ਇਕ ਸਮੇਂ ਇੰਗਲੈਂਡ ਤਿੰਨ ਵਿਕਟਾਂ ‘ਤੇ 57 ਦੌੜਾਂ ’ਤੇ ਸੀ। ਜੌਨੀ ਬੇਅਰਸਟੋ 35 ਗੇਂਦਾਂ ‘ਚ 38 ਦੌੜਾਂ ਬਣਾ ਕੇ ਰਵੀਚੰਦਰਨ ਅਸ਼ਵਿਨ ਦੀ ਗੇਂਦ ‘ਤੇ ਐੱਲਬੀਡਬਲਿਊ ਹੋਇਆ ਤੇ ਕਪਤਾਨ ਬੇਨ ਸਟੋਕਸ (ਤਿੰਨ) ਨੂੰ ਰਵਿੰਦਰ ਜਡੇਜਾ ਨੇ ਪੈਵੇਲੀਅਨ ਭੇਜਿਆ।-

You must be logged in to post a comment Login