ਚੰਡੀਗੜ੍ਹ ਤੋਂ ਸੋਹਣਾ ਪਿੰਡ

ਚੰਡੀਗੜ੍ਹ ਤੋਂ ਸੋਹਣਾ ਪਿੰਡ

ਬਠਿੰਡਾ, 19 ਅਪ੍ਰੈਲ : ਚੰਡੀਗੜ੍ਹ ਸ਼ਹਿਰ ਦੀ ਖੂਬਸੂਰਤੀ ਦੇਖ ਕੇ ਸਾਰੇ ਇਕ ਵਾਰ ਧੰਨ-ਧੰਨ ਕਰ ਉੱਠਦੇ ਹਨ ਅਤੇ ਹਰ ਕੋਈ ਇਸੇ ਸ਼ਹਿਰ ਵਿਚ ਵੱਸਣ ਨੂੰ ਲੋਚਦਾ ਹੈ। ਚੰਡੀਗੜ੍ਹ ਸ਼ਹਿਰ ਦੀ ਖੂਬਸੂਰਤੀ ਤੋਂ ਇਕ ਪਿੰਡ ਦਾ ਸਰਪੰਚ ਰਮਨਦੀਪ ਸਿੰਘ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਆਪਣੇ ਪਿੰਡ ਦੀ ਨੁਹਾਰ ਬਦਲਣ ਦੀ ਠਾਣ ਲਈ। ਆਪਣੇ ਪਿੰਡ ਨੂੰ ਚੰਡੀਗੜ੍ਹ ਵਰਗਾ ਬਣਾਉਣ ਦੀ ਉਨ੍ਹਾਂ ਨੇ ਠਾਣੀ ਹੀ ਨਹੀਂ ਸਗੋਂ ਇਹ ਕਰਕੇ ਵੀ ਵਿਖਾਇਆ। ਪੰਜਾਬ ਦਾ ਇਹ ਖੂਬਸੂਰਤ ਪਿੰਡ ਬਠਿੰਡਾ ‘ਚ ਪੈਂਦਾ ਰੁਲਦੂਸਿੰਘ ਪਿੰਡ ਹੈ। ਆਪਣੇ ਪਿੰਡ ਨੂੰ ਸਾਫ ਰੱਖਣ ਅਤੇ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਪੰਚਾਇਤ ਕੰਮ ਕਰ ਰਹੀ ਹੈ।
ਇਸ ਪਿੰਡ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਤੁਸੀਂ ਕਿਸੇ ਪਿੰਡ ‘ਚ ਨਹੀਂ ਸਗੋਂ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿਚ ਖੜ੍ਹੇ ਹੋਵੋ। ਪਿੰਡ ਰੁਲਦੂਸਿੰਘ ਨੂੰ ਦੇਖ ਕੇ ਹਰ ਕੋਈ ਦੰਗ ਰਹਿ ਜਾਂਦਾ ਹੈ ਅਤੇ ਯਕੀਨ ਨਹੀਂ ਕਰਦਾ ਕਿ ਇਹ ਪਿੰਡ ਇਕ ਆਮ ਜਿਹਾ ਪਿੰਡ ਹੈ। ਇੰਨਾ ਹੀ ਨਹੀਂ ਇਸ ਪਿੰਡ ਵਿਚ ਨੌਜਵਾਨਾਂ ਲਈ ਜਿਮ, ਪਿੰਡ ਦੇ ਲੋਕਾਂ ਲਈ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਆਰ.ਓ. ਸਿਸਟਮ ਅਤੇ ਬੱਚਿਆਂ ਲਈ ਖੂਬਸੂਰਤਾਂ ਪਾਰਕਾਂ ਵੀ ਹਨ।
ਇਸ ਪਿੰਡ ਨੂੰ ਹੋਰ ਖੂਬਸੂਰਤ ਅਤੇ ਹਰਿਆ ਭਰਿਆ ਬਣਾਉਣ ਲਈ ਪਿੰਡ ‘ਚ ਦਾਖਲ ਹੁੰਦੀਆਂ ਅਤੇ ਹੋਰ ਸੜਕਾਂ ਦੇ ਕਿਨਾਰੇ 500 ਤੋਂ ਵੱਧ ਹਰੇ ਭਰੇ ਪੇੜ ਲਗਾਏ ਗਏ ਹਨ ਇੰਨਾ ਹੀ ਨਹੀਂ ਵੱਡੇ ਸ਼ਹਿਰਾਂ ਵਾਂਗੂ ਇਸ ਪਿੰਡ ਵਿਚ ਕਈ ਹਰੀਆਂ ਭਰੀਆਂ ਅਤੇ ਖੂਬਸੂਰਤ ਪਾਰਕਾਂ ਵੀ ਬਣਾਈਆਂ ਗਈਆਂ ਹਨ। ਮੁੱਖ ਮੰਤਰੀ ਬਾਦਲ ਨੇ ਇਸ ਤੋਂ ਪ੍ਰਭਾਵਿਤ ਹੋ ਕੇ 5 ਲੱਖ ਰੁਪਏ ਬਚੇ ਹੋਏ ਏਰੀਏ ਦੀ ਪਲਾਂਟੇਸ਼ਨ ਕਰਨ ਲਈ ਦਿੱਤੇ ਸਨ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਪਿੰਡ ਤੋਂ ਸੇਧ ਲੈ ਕੇ ਹੋਰਨਾਂ ਪਿੰਡਾਂ ਨੂੰ ਵੀ ਆਪਣੇ ਪਿੰਡ ਦੀ ਨੁਹਾਰ ਬਦਲਣੀ ਚਾਹੀਦੀ ਹੈ ਅਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣਾ

You must be logged in to post a comment Login