ਚੰਡੀਗੜ੍ਹ ਵਿੱਚ ਮੌਨਸੂਨ ਵੱਲੋਂ ਦਸਤਕ; ਗਰਮੀ ਤੋਂ ਰਾਹਤ ਮਿਲੀ

ਚੰਡੀਗੜ੍ਹ ਵਿੱਚ ਮੌਨਸੂਨ ਵੱਲੋਂ ਦਸਤਕ; ਗਰਮੀ ਤੋਂ ਰਾਹਤ ਮਿਲੀ

ਚੰਡੀਗੜ੍ਹ, 2 ਜੁਲਾਈ- ਟਰਾਈਸਿਟੀ ਵਿੱਚ ਅੱਜ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਵਿਚ ਅੱਜ ਸਵੇਰ ਅੱਠ ਵਜੇ ਦੇ ਕਰੀਬ ਭਰਵਾਂ ਮੀਂਹ ਪਿਆ ਜੋ ਹੁਣ ਵੀ ਜਾਰੀ ਹੈ। ਇਸ ਦੌਰਾਨ ਕਈ ਸੜਕਾਂ ਤੇ ਚੌਕਾਂ ਵਿਚ ਪਾਣੀ ਭਰ ਗਿਆ। ਸੈਕਟਰ 18 ਤੋਂ 19 ਨੂੰ ਵੰਡਦੀ ਸੜਕ ’ਤੇ ਪਾਣੀ ਭਰ ਗਿਆ ਜਿਸ ਕਾਰਨ ਦੋ ਪਹੀਆ ਵਾਹਨਾਂ ਨੇ ਦੂਜੇ ਰਸਤੇ ਤੋਂ ਆਪਣੀ ਮੰਜ਼ਿਲ ਵੱਲ ਜਾਣ ਨੂੰ ਤਰਜੀਹ ਦਿੱਤੀ। ਅੱਜ ਦੇ ਮੀਂਹ ਨਾਲ ਲੋਕਾਂ ਨੂੰ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਹੈ। ਇਸ ਮੀਂਹ ਨਾਲ ਪਾਰਾ ਵੀ ਤਿੰਨ ਡਿਗਰੀ ਤਕ ਡਿੱਗ ਗਿਆ ਹੈ। ਚੰਡੀਗੜ੍ਹ ਵਿਚ ਮੌਨਸੂਨ ਦੋ ਦਿਨ ਦੇਰ ਨਾਲ ਪੁੱਜਿਆ ਹੈ। ਮੌਸਮ ਵਿਭਾਗ ਵਲੋਂ ਅਗਲੇ ਤਿੰਨ ਦਿਨ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ।

You must be logged in to post a comment Login