ਚੰਦੂਮਾਜਰਾ ਨੇ ਕੈਪਟਨ ਤੋਂ ਮੰਗੀ ਮਜੀਠਾ ਪੁਲਸ ਖਿਲਾਫ ਕਾਰਵਾਈ

ਚੰਡੀਗੜ੍ਹ : ਮਜੀਠਾ ਪੁਲਸ ਵਲੋਂ ਮਹਿਲਾ ਨੂੰ ਗੱਡੀ ਦੀ ਛੱਤ ‘ਤੇ ਬਿਠਾ ਕੇ ਘੁੰਮਾਉਣ ਦਾ ਮਾਮਲਾ ਸਿਆਸੀ ਤੂਲ ਫੜਦਾ ਜਾ ਰਿਹਾ ਹੈ। ਅਕਾਲੀ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਘਟਨਾ ਨੂੰ ਪੰਜਾਬ ਸਰਕਾਰ ਦੀ ਨਾਕਾਮੀ ਦਸਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸਦਾ ਗੰਭੀਰ ਨੋਟਿਸ ਲੈਂਦੇ ਹੋਏ ਜ਼ਿੰਮੇਵਾਰ ਪੁਲਸ ਅਧਿਕਾਰੀਆਂ ਨੂੰ ਬਰਖਾਸਤ ਕਰਨਾ ਚਾਹੀਦਾ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੀ ਪੁਲਸ ਵਲੋਂ ਇਕ ਔਰਤ ਨੂੰ ਗੱਡੀ ਦੀ ਛੱਤ ‘ਤੇ ਬਿਠਾ ਇਲਾਕੇ ‘ਚ ਘੁੰਮਾਇਆ ਗਿਆ ਸੀ, ਜਿਸਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਸੀ।

You must be logged in to post a comment Login