ਚੱਲੇਗੀ ਭਾਰਤ ਦੀ ਪਹਿਲੀ ਬਿਨਾਂ ਇੰਜਣ ਟ੍ਰੇਨ

ਚੱਲੇਗੀ ਭਾਰਤ ਦੀ ਪਹਿਲੀ ਬਿਨਾਂ ਇੰਜਣ ਟ੍ਰੇਨ

ਨਵੀਂ ਦਿੱਲੀ- ਭਾਰਤੀ ਰੇਲਵੇ ਦੀ ਦੇਸ਼ੀ ਤਕਨੀਕ ਨਾਲ ਬਣੀ ਪਹਿਲੀ ਟ੍ਰੇਨ ਸੈੱਟ ਟੀ-18 ਦਾ ਟ੍ਰਾਇਲ 17 ਨਵੰਬਰ (ਸ਼ਨੀਵਾਰ) ਨੂੰ ਹੋਵੇਗਾ। ਇਸ ਟ੍ਰੇਨ ਨੂੰ ਬਰੇਲੀ ਤੋਂ ਮੁਰਸ਼ਦਾਬਾਦ ਦੇ ਵਿਚਾਲੇ ਚਲਾਈ ਜਾਵੇਗੀ। ਟ੍ਰੇਨ ਦੇ ਟ੍ਰਾਇਲ ਦੇ ਤੌਰ ‘ਤੇ ਚੱਲਣ ਲਈ ਰਿਸਰਚ ਡਿਜ਼ਾਈਨ ਐਂਡ ਸਟੈਂਡਰਡਸ ਔਰਗੇਨਾਈਜ਼ੇਸ਼ਨ ਦੀ ਟੀਮ ਵੀ ਮੁਰਸ਼ਾਦਾਬਾਦ ਪਹੁੰਚ ਗਈ ਹੈ। ਇਹ ਪੂਰੀ ਤਰ੍ਹਾਂ ਭਾਰਤੀ ਅਤੇ ਕੰਪਿਊਟਰਾਈਜ਼ਡ ਹੈ। ਇਸ ਟ੍ਰੇਨ ਨੂੰ ਵਿਸ਼ੇਸ਼ ਰੂਪ ਨਾਲ ਬੁਲੇਟ ਟ੍ਰੇਨ ਦੇ ਮਾਡਲ ‘ਤੇ ਤਿਆਰ ਕੀਤਾ ਗਿਆ ਹੈ। ਇਹ ਟ੍ਰੇਨ 160 ਕਿਲੋਮੀਟਰ ਦੀ ਸਪੀਡ ‘ਤੇ ਚੱਲੇਗੀ। ਚੇੱਨਈ ਦੇ ਇੰਟੀਗ੍ਰਲ ਕੋਚ ਫੈਕਟਰੀ ਨੇ ਇਸ ਨੂੰ ਤਿਆਰ ਕੀਤਾ ਹੈ।
ਸਾਲ 2018 ‘ਚ ਬਣਨ ਦੇ ਕਾਰਨ ਇਸ ਨੂੰ ‘ਟੀ-18’ ਦਾ ਨਾਂ ਦਿੱਤਾ ਗਿਆ ਹੈ। ਇੰਡੀਅਨ ਰੇਲਵੇ ਦਾ ਇਹ ਪਹਿਲੀ ਅਜਿਹਾ ਟ੍ਰੇਨ ਸੈੱਟ ਹੋਵੇਗਾ, ਜੋ ਮੈਟਰੋ ਵਰਗੀ ਹੋਵੇਗੀ। ਇਸ ਦਾ ਮਤਲਬ ਇਸ ‘ਚ ਇੰਜਣ ਵੱਖਰਾ ਨਹੀਂ ਹੋਵੇਗਾ ਬਲਕਿ ਟ੍ਰੇਨ ਦੇ ਪਹਿਲੇ ਅਤੇ ਆਖਿਰੀ ਡੱਬੇ ‘ਚ ਹੀ ਇਸ ਨੂੰ ਚਲਾਉਣ ਦਾ ਬੰਦੋਬਸਤ ਹੋਵੇਗਾ। ਇਸ ਦੇ ਕੋਚ ਸਟੇਨਲੈੱਸ ਸਟੀਲ ਦੇ ਹੋਣ ਕਾਰਨ ਨਾ ਸਿਰਫ ਹਲਕੇ ਹੋਣਗੇ ਸਗੋਂ ਉਹ ਤੇਜ਼ ਰਫਤਾਰ ਨਾਲ ਚੱਲ ਸਕਣਗੇ। ਪਹਿਲਾਂ ਇਸ ਟ੍ਰੇਨ ਨੂੰ ਦਿੱਲੀ-ਭੋਪਾਲ ਦੇ ਵਿਚਾਲੇ ਚੱਲਣ ਦੀ ਚਰਚਾ ਸੀ ਪਰ ਹੁਣ ਇਸ ਨੂੰ ਭੋਪਾਲ ਦੀ ਬਜਾਏ ਮੁਰਸ਼ਦਾਬਾਦ ਤੋਂ ਕੁਨੈਕਟ ਕਰਵਾਇਆ ਗਿਆ ਹੈ। ਇਹ ਸ਼ਦਾਬਦੀ ਦੀ ਤਰਜ ‘ਤੇ ਬਣਾਈ ਗਈ ਹੈ। 16 ਡੱਬਿਆ ਵਾਲੀ ਇਹ ਟ੍ਰੇਨ ਸੈੱਟ ਵਿਸ਼ਵ ਪੱਧਰ ਦੇ ਮਿਆਰ ਅਤੇ ਪੂਰੀ ਤਰ੍ਹਾਂ-ਭਾਰਤੀ ਤਕਨੀਕ ਅਤੇ ਡਿਜ਼ਾਈਨ ‘ਤੇ ਬਣਾਈ ਹੈ। ਦੇਸ਼ ਦੀ ਪਹਿਲੀ ਆਧੁਨਿਕ ਟ੍ਰੇਨ ਯਾਤਰੀਆਂ ਨੂੰ ਨਵੇਂ ਸਾਲ ‘ਚ ਸਫਰ ਕਰਵਾਉਣ ਲੱਗੇਗੀ।
ਇਸ ਟ੍ਰੇਨ ਸੈੱਟ ‘ਚ ਕਈ ਫੀਚਰ ਜੋੜੇ ਗਏ ਹਨ, ਜਿਨ੍ਹਾਂ ‘ਚ ਵਾਈ-ਫਾਈ, ਐੱਲ. ਈ. ਡੀ. ਲਾਈਟਾਂ, ਪੈਸੰਜ਼ਰ ਇਨਫਰਮੇਂਸ਼ਨ ਸਿਸਟਮ ਆਦਿ ਵੀ ਸ਼ਾਮਿਲ ਹਨ। ਸਰਕਾਰ ਨੇ ਸਭ ਤੋਂ ਪਹਿਲਾਂ 2014 ਦੇ ਰੇਲ ਬਜਟ ‘ਚ ਦੇਸ਼ ਦੇ 9 ਰੂਟਾਂ ‘ਤੇ ਸੈਮੀ ਹਾਈ ਸਪੀਡ ਟ੍ਰੇਨਾਂ ਚਲਾਉਣ ਦਾ ਐਲਾਨ ਕੀਤਾ ਗਿਆ ਸੀ।

You must be logged in to post a comment Login