ਜਗਰਾਉਂ: ਜਨਮ ਦਿਨ ਮਨਾਉਣ ਗਏ 4 ਦੋਸਤ ਕਾਰ ਸਣੇ ਨਹਿਰ ‘ਚ ਡਿੱਗੇ, 2 ਲਾਪਤਾ

ਜਗਰਾਉਂ: ਜਨਮ ਦਿਨ ਮਨਾਉਣ ਗਏ 4 ਦੋਸਤ ਕਾਰ ਸਣੇ ਨਹਿਰ ‘ਚ ਡਿੱਗੇ, 2 ਲਾਪਤਾ

ਜਗਰਾਉਂ, 6 ਜਨਵਰੀ- ਨੇੜਲੇ ਪਿੰਡ ਲੱਖਾ ਦੇ ਚਾਰ ਨੌਜਵਾਨ ਦੋਸਤ ਜਨਮ ਦਿਨ ਮਨਾਉਣ ਲਈ ਘਰਾਂ ਤੋਂ ਗਏ ਸਨ ਪਰ ਰਸਤੇ ‘ਚ ਉਹ ਜ਼ੈੱਨ ਕਾਰਨ ਸਮੇਤ ਡੱਲਾ ਨਹਿਰ ‘ਚ ਜਾ ਡਿੱਗੇ। ਇਨ੍ਹਾਂ ‘ਚੋਂ ਦੋ ਨੌਜਵਾਨ ਪਾਣੀ ‘ਚ ਰੁੜ੍ਹ ਗਏ, ਜਦਕਿ ਦੋ ਨੂੰ ਪਿੰਡ ਡੱਲਾ ਦੇ ਲੋਕਾਂ ਨੇ ਬਚਾਅ ਲਿਆ ਹੈ। ਘਟਨਾ ਰਾਤ ਗਿਆਰਾਂ ਵਜੇ ਦੇ ਕਰੀਬ ਦੀ ਹੈ, ਜਦੋਂ ਦਿਲਪ੍ਰੀਤ ਸਿੰਘ (23) ਪੁੱਤਰ ਹਰਦੇਵ ਸਿੰਘ, ਜਿਸ ਦਾ ਜਨਮ ਦਿਨ ਸੀ, ਆਪਣੇ ਤਿੰਨ ਹੋਰ ਦੋਸਤਾਂ ਸਤਨਾਮ ਸਿੰਘ, ਇਕਬਾਲ ਸਿੰਘ ਅਤੇ ਮਨਜਿੰਦਰ ਸਿੰਘ ਨਾਲ ਜ਼ੈੱਨ ਕਾਰ ਨੰਬਰ ਡੀਐੱਸ 3ਸੀ 3430 ‘ਚ ਸਵਾਰ ਹੋ ਕੇ ਪਿੰਡ ਮੱਲ੍ਹਾ ਤੋਂ ਡੱਲਾ ਵੱਲ ਜਾ ਰਿਹਾ ਸੀ। ਹਾਲਾਂਕਿ ਇਨ੍ਹਾਂ ਦਾ ਪਿੰਡ ਮੱਲ੍ਹਾ ਤੋਂ ਨੇੜੇ ਪੈਣਾ ਸੀ ਪਰ ਪਤਾ ਨਹੀਂ ਕਿਉਂ ਇਹ ਡੱਲਾ ਵੱਲ ਨੂੰ ਰਵਾਨਾ ਹੋਏ।

You must be logged in to post a comment Login