ਜਦੋਂ ਆਸਟਰੇਲੀਆ ਦੀ ਥਾਂ ਚੱਲਿਆ ਭਾਰਤ ਦਾ ਕੌਮੀ ਗੀਤ

ਜਦੋਂ ਆਸਟਰੇਲੀਆ ਦੀ ਥਾਂ ਚੱਲਿਆ ਭਾਰਤ ਦਾ ਕੌਮੀ ਗੀਤ

ਚੰਡੀਗੜ੍ਹ, 22 ਫਰਵਰੀ- ਲਾਹੌਰ ਵਿੱਚ ਆਈਸੀਸੀ ਚੈਂਪੀਅਨਜ਼ ਟਰਾਫ਼ੀ ਤਹਿਤ ਜਾਰੀ ਕ੍ਰਿਕਟ ਮੁਕਾਬਲਿਆਂ ਦੌਰਾਨ ਅੱਜ ਇੱਥੇ ਆਸਟਰੇਲੀਆ ਅਤੇ ਇੰਗਲੈਂਡ ਦਰਮਿਆਨ ਹੋ ਰਹੇ ਮੈਚ ਤੋਂ ਪਹਿਲਾਂ ਸਟੇਡੀਅਮ ਵਿੱਚ ਆਸਟਰੇਲੀਆ ਦੇ ਕੌਮੀ ਗੀਤ ਦੀ ਥਾਂ ਭਾਰਤ ਦਾ ਕੌਮੀ ਗੀਤ ਚੱਲ ਗਿਆ।ਹਾਲਾਂਕਿ ਪ੍ਰਬੰਧਕਾਂ ਨੇ ਤੁਰੰਤ ਆਪਣੀ ਗਲਤੀ ਦਰੁਸਤ  ਕਰਦਿਆਂ ਭਾਰਤ ਦੇ ਕੌਮੀ ਗੀਤ ਨੂੰ ਬੰਦ ਕਰਕੇ ਇਸ ਦੀ ਜਗ੍ਹਾ ਆਸਟਰੇਲੀਆ ਦਾ ਕੌਮੀ ਗੀਤ ਚਲਾ ਦਿੱਤਾ।ਪ੍ਰਾਪਤ ਜਾਣਕਾਰੀ ਅਨੁਸਾਰ ਸਟੇਡੀਅਮ ਵਿੱਚ ਆਸਟਰੇਲਿਆਈ ਕੌਮੀ ਗੀਤ ਦੀ ਬਜਾਏ ਦੋ ਸਕਿੰਟਾਂ ਲਈ ਭਾਰਤੀ ਰਾਸ਼ਟਰੀ ਗੀਤ ਚਲਾਇਆ ਗਿਆ। ਇਸ ਘਟਨਾ ਨਾਲ ਸਟੇਡੀਅਮ ਵਿੱਚ ਭਾਰੀ ਹੰਗਾਮਾ ਹੋਇਆ।

You must be logged in to post a comment Login